ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
455
ਥੋਂ ਚੰਗੀਆਂ ਕਰਨੀਆਂ ਵਿੱਚ ਗਝਿਆ ਹੋਯਾ ਹੈ, ਪਛਾਣ ਲਿਆ, ਤਦੋਂ ਹੀ ਲਚਾਰੀ ਨਾਲ ਮੈਂ ਉਹ ਨੂੰ ਮੰਨ ਲਿਆ॥
ਮਸੀਹੀ ਨੈ ਆਖਿਆ ਭਈ ਜਾਂ ਉਸ ਨੈ ਤੁਹਾਨੂੰ ਇਹ ਗੱਲ ਸੁਣਾਈ ਸੀ ਤਾਂ ਭਲਾ ਤੁਸਾਂ ਸੱਚ ਮੰਨਿਆ ਸੀ, ਕਿ ਕੋਈ ਅਜਿਹਾ ਮਨੁੱਖ ਕਿਤੇ ਲੱਭ ਸੱਕਦਾ ਹੈ, ਜਿਸ ਨੈ ਕਦੀ ਕੋਈ ਪਾਪ ਨਾ ਕੀਤਾ ਹੋਵੇ, ਉਸ ਨੈ ਉਤਰ ਦਿੱਤਾ, ਭਾਈ ਜੀ ਮੈਂ ਤੁਹਾਡੇ ਨਾਲ ਕਾਹਨੂੰ ਝੂਠ ਬੋਲਾਂ, ਇਹ ਗੱਲ ਜਰੂਰ ਮੈਨੂੰ ਵਡੀ ਅਣੋਖੀ ਮਲੂਮ ਹੋਈ ਸੀ, ਪਰ ਪਿੱਛੋਂ ਜਾਂ ਮੈਂ ਉਹ ਦੇ ਨਾਲ ਹੋਰ ਗੱਲਾਂ ਕੀਤੀਆਂ, ਤਾਂ ਮੈਂ ਉਸ ਦੀ ਗੱਲ ਦੀ ਪੂਰੀ ਪਰਤੀਤ ਕੀਤੀ॥।
ਮਸੀਹੀ ਨੈ ਆਖਿਆ ਫੇਰ ਭੀ ਤੁਸਾਂ ਉਹ ਨੂੰ ਪੁੱਛਿਆ ਹੈ ਸੀ,