ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/460

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

458

ਨਹੀਂ ਹੈ॥

ਮਸੀਹੀ ਨੈ ਪੁੱਛਿਆ ਕਿ ਤਦ ਨਿਹਚਾਦਾਸ ਨੈ ਤੁਹਾਨੂੰ ਕੀ ਕਿਹਾ ਆਸਅਨੰਦ ਬੋਲਿਆ ਨਿਹਚਾਦਾਸ ਨੈ ਮੈਨੂੰ ਕਿਹਾ ਕਿ ਭਾਈ ਜੀ ਤੁਸੀ ਉਸ ਦੇ ਕੋਲ ਜਾ ਕੇ ਤਾਂ ਵੇਖੋ, ਮੈਂ ਬੋਲਿਆ ਨਾ ਜੀ ਮੈਂਥੋਂ ਐਨੀ ਬੇਅਦਬੀ ਕਦੇ ਨਹੀਂ ਹੋਣੀ, ਉਹ ਨੈ ਉੱਤਰ ਦਿੱਤਾ, ਬੇਅਦਬੀ ਕੇਹੀ, ਓਨ ਤਾਂ ਆਪ ਤੁਹਾਨੂੰ ਆਪਣੇ ਕੋਲ ਸੱਦਿਆ ਹੈ (ਮਤੀ ਦਾ ਮੰਗਲ ਸਮਾਚਾਰ ੧੧ ਕਾਂਡ ੨੮ ਪੌੜੀ)ਤਾਂ ਉਸ ਨੈ ਮੈਨੂੰ ਇਕ ਪੋਥੀ ਦਿੱਤੀ ਜਿਹ ਦੇ ਵਿੱਚ ਪ੍ਰਭੂ ਈਸਾ ਨੈ ਲੋਕਾਂ ਨੂੰ ਆਪਣੇ ਕੋਲ ਸੱਦਣ ਲਈ ਢੇਰ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ, ਅਤੇ ਆਖਿਆ ਭਈ ਜੇਹੜੀਆਂ ਗੱਲਾਂ ਇਸ ਪੋਥੀ ਵਿੱਚ ਲਿੱਖੀਆ ਹਨ, ਅਜਿਹੀਆਂ ਪੱਕੀਆਂ ਹਨ,