ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/463

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

461

ਬਾਪਿਆ ਹੈ, ਅਤੇ ਤੂੰ ਉਹ ਦੀ ਰਾਹੀਂ ਮੇਰੇ ਜੇਹੇ ਪਾਪੀ ਨੂੰ ਬਖਸ਼ਣ ਲਈ ਬੀੜਾ ਚੁੱਕਿਆ ਹੈ, ਸੱਚ ਮੁੱਚ ਮੈਂ ਵਡਾ ਪਾਪੀ ਹਾਂ, ਜੇ ਪ੍ਰਭੁ ਹੁਣ ਤੂੰ ਆਪਣੇ ਪੁਤ੍ਰ ਪ੍ਰਭੂ ਈਸ਼ਾ ਦੁਆਰਾ ਮੈਨੂੰ ਪਾਰ ਲੰਘਾ ਕੇ ਆਪਣੀ ਦਯਾ ਨੂੰ ਪਰਗਟ ਕਰ॥ ਆਮੀਨ

ਮਸੀਹੀ ਨੈ ਪੁਛਿਆ ਫੇਰ ਤੁਸਾਂ ਉਹ ਦੇ ਆਖਣ ਦੇ ਅਨੁਸਾਰ ਕੀਤਾ?॥ ਓਹ ਬੋਲਿਆ ਹਾਂ ਜੀ ਮੈਂ ਤਾਂ ਬਾਰੰਬਾਰ ਪਰਮੇਸਰ ਦੇ ਅੱਗੇ ਇਹੋ ਬੇਨਤੀ ਕੀਤੀ॥ ਮਸੀਹੀ ਨੈ ਪੁੱਛਿਆ ਫੇਰ ਕੀ ਹੋਯਾ? ਕੀ ਪਰਮੇਸਰ ਪਿਤਾ ਨੈ ਤੁਹਾਡੇ ਉੱਤੇ ਪੁਤ੍ਰ ਨੂੰ ਪਰਗਟ ਕੀਤਾ?॥ ਜੀ ਮੈਂ ਛੇ ਵਾਰੀ ਤਾਂ ਬੇਨਤੀ ਕੀਤੀ, ਪਰ ਮੇਰੀ ਨਿਸ਼ਾ ਨਾ ਹੋਈ॥ ਮਸੀਹੀ ਨੈ ਫੇਰ ਪੁੱਛਿਆ ਭਈ ਤਦ ਤੁਸਾਂ ਫਿਰ ਕੀ ਕੀਤਾ?॥ ਆਸਅਨੰਦ॥