ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
474
ਰਹਿੰਦੇ ਹਨ। ਮੂਰਖੁ ਨੈ ਕਿਹਾ, ਮੈਂ ਤਾਂ ਨਾਲੇ ਉਨ੍ਹਾਂ ਉੱਤੇ ਧਿਆਨ ਲਾਉਂਦਾ ਹਾਂ, ਨਾਲੇ ਉਨ੍ਹਾਂ ਨੂੰ ਲੋਚਦਾ ਬੀ ਹਾਂ, ਮਸੀਹੀ ਬੋਲਿਆ ਭਈ ਅਜਿਹਾ ਹੋਰ ਥੀ ਬਥੇਰੇ ਕਰਦੇ ਹਨ, ਜੋ ਉਥੇ ਕਦੇ ਨਹੀਂ ਅੱਪੜਨਗੇ, ਜਿਹਾਕੁ ਲਿੱਖਿਆ ਹੈ ਭਈ ਆਲਸੀ ਮਨੁਖ ਦਾ ਮਨ ਬਹੁਤ ਮੰਗਦਾ ਹੈ, ਪਰ ਉਹ ਨੂੰ ਮਿਲਦਾ ਕੁਛ ਨਹੀਂ (ਕਹਾਉਤਾਂ ਦੀ ਪੋਥੀ ੧੩ ਕਾਂਡ ੪ ਪੌੜੀ) ਮੂਰਖ ਨੈ ਉੱਤਰ ਦਿੱਤਾ, ਮੇਰਾ ਤਾਂ ਇਹ ਹਾਲ ਨਹੀਂ, ਮੈਂ ਤਾਂ ਨਾਲੇ ਉਨ੍ਹਾਂ ਦਾ ਧਿਆਨ ਕਰਦਾ ਹਾਂ, ਨਾਲੇ ਉਨ੍ਹਾਂ ਦੇ ਨਮਿੱਤ ਮੈਂ ਸਭੋ ਕੁੱਛ ਛੱਡ ਦਿੱਤਾ ਹੈ, ਮਸੀਹੀ ਨੈ ਆਖਿਆ ਭਈ ਮੈਂ ਇਹ ਨੂੰ ਸੱਚ ਨਹੀਂ ਮੰਨਦਾ, ਕਿੰਉਂ ਜੋ ਸੱਭੋ ਕੁੱਛ ਛੱਡਣਾ ਵਡਾ ਔਖਾ ਕੰਮ ਹੈ, ਭਾਵੇਂ ਬਾਹਲੇ ਲੋਕ ਉਹ ਨੂੰ ਸੌਖਾ ਬੀ ਸਮਝਦੇ ਹਨ, ਪਰ ਕਿਸ ਤਰਾਂ ਅਤੇ ਕਿਸ ਗੱਲ