ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/477

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

475

ਕਰਕੇ ਤੁਹਾਨੂੰ ਪਰਤੀਤ ਆਈ ਹੈ, ਜੋ ਤੁਸਾਂ ਸੱਭੋ ਕੁੱਛ ਛੱਡ ਦਿਤਾ ਹੈ ਉਹ ਨੈ ਉਤੱਰ ਦਿੱਤਾ ਜੋ ਮੇਰਾ ਮਨ ਐਉਂ ਸ਼ਾਹਦੀ ਦਿੰਦਾ ਹੈ, ਮਸੀਹੀ ਬੋਲਿਆ ਸਿਆਣੇ ਦਾ ਕਥਨ ਹੈ, ਭਈ ਓਹ ਜੋ ਆਪਣੇ ਮਨ ਉੱਤੇ ਪਰਤੀਤ ਕਰਦਾ ਹੈ, ਸੋ ਮੂਰਖ ਹੈ (ਕਹਾਉਤਾਂ ਦੀ ਪੋਥੀ ੨੮ ਕਾਂਡ ੨੬ ਪੌੜੀ)
ਮੂਰਖ ਨੈ ਕਿਹਾ, ਇਹ ਕਹਾਉਤ ਤਾਂ ਬੁਰੇ ਮਨਾਂ ਉੱਤੇ ਆਉਂਦੀ ਹੈ ਮੇਰਾ ਮਨ ਸੁੱਧ ਹੈ, ਮਸੀਹੀ ਨੈ ਪੁੱਛਿਆ, ਇਹ ਦਾ ਕੀ ਪਰਮਾਨ ਹੈ॥

ਮੂਰਖ ਨੈ ਕਿਹਾ ਜੋ ਮੇਰਾ ਮਨ ਸੁਰਗ ਦੀ ਆਸ ਕਰਕੇ ਮੈਨੂੰ ਧੀਰਜ ਦਿੰਦਾ ਹੈ। ਮਸੀਹੀ ਨੈ ਉੱਤਰ ਦਿੱਤਾ। ਭਈ ਇਹ ਤਾਂ ਮਨ ਦੇ ਧੋਖੇ ਥੋਂ ਹੋ ਸਕਦਾ ਹੈ, ਕਿੰਉਂ ਜੋ ਮਨ ਤਾਂ ਉਸੇ ਗੱਲ ਦੀ ਆਸ