ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/478

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

476

ਉੱਤੇ ਕਦੀ ਕਦੀ ਧੀਰਜ ਦਿੰਦਾ ਹੈ, ਜਿਸ ਦੀ ਆਸ ਰਖਣ ਦਾ ਅਜੇ ਕੋਈ ਕਾਰਨ ਨਹੀਂ ਹੈ,

ਮੂਰਖ ਬੋਲਿਆ, ਪਰ ਮੇਰਾ ਮਨ ਅਤੇ ਮੇਰੀ ਚਾਲ ਦੋਹਾਂ ਦਾ ਆਪੋ ਵਿੱਚ ਏਕਾ ਹੈ, ਇਸ ਕਰਕੇ ਮੇਰੀ ਆਸ ਪੱਕੀ ਨੀਉਂ ਉਤੇ ਧਰੀ ਹੋਈ ਹੈ॥

ਮਸੀਹੀ ਨੈ ਪੁੱਛਿਆ ਭਈ ਤੁਹਾਨੂੰ ਕਿਹ ਨੈ ਖਬਰ ਕੀਤੀ, ਜੋ ਤੇਰਾ ਮਨ ਅਤੇ ਤੇਰੀ ਚਾਲ ਦੋਹਾਂ ਦਾ ਆਪ ਵਿੱਚ ਸੰਜੋਗ ਹੈ, ਉਹ ਬੋਲਿਆ ਭਈ ਮੇਰਾ ਮਨ ਮੈਨੂੰ ਖਬਰ ਕਰਦਾ ਹੈ, ਮਸੀਹੀ ਨੈ ਆਖਿਆ, ਵੇਖੋ ਇਹ ਕੀ ਗੱਲ ਹੈ, ਭਲਾ ਕਿਸੇ ਚੋਰ ਦਾ ਹਾਲ ਕੋਈ ਉਸ ਦੇ ਸਾਥੀ ਥੋਂ ਕਦੀ ਪੁੱਛਦਾ ਹੈ, ਤੁਹਾਡਾ ਮਨ ਨਿਸ਼ੰਗ ਤੁਹਾਨੂੰ ਬਥੈਰੀ ਖਬਰ ਕਰਦਾ