ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
46
ਹੈ, ਤਾਂ ਤੂੰ ਕਿਕੁੱਰ ਉਹ ਦੀ ਰਾਹੀਂ ਛੁਟ ਜਾਣ ਦੀ ਆਸਾ ਰਖ ਸਕਦਾ ਹੈ, ਗੱਲ ਕਾਹਦੀ ਇਹ ਸ਼ਰਾਉਮੈਦੀ ਤੇਰਾ ਭਾਰ ਨਹੀਂ ਲਾਹ ਸਕਦਾ ਹੈ, ਅੱਜ ਤੀਕਰ ਕਿਸੇ ਮਨੁੱਖ ਨੈ ਓਹ ਦੀ ਰਾਹੀਂ ਆਪਣੇ ਭਾਰ ਤੋਂ ਛੁਟਕਾਰਾ ਨਹੀਂ ਪਾਯਾ,ਅਤੇ ਨਾ ਕਦੀ ਕੋਈ ਪਾਵੇਗਾ, ਤੂੰ ਸ਼ਰਾ ਦੇ ਕੰਮ ਕਰਨ ਬੋਂ ਧਰਮੀ ਨਹੀਂ ਹੋ ਸਕਦਾ, ਕਿੰਉਂ ਜੋ ਸ਼ਰਾ ਦੇ ਕੰਮ ਕਰਨ ਤੋਂ ਕੋਈ ਜੀਉਂਦਾ ਪਰਾਣੀ ਆਪਣੇ ਭਾਰ ਤੋਂ ਨਹੀ ਛੁੱਟ ਸਕਦਾ, ਇਸ ਲਈ ਸੰਸਾਰੀ ਬੁਧਿਮਾਨ ਝੂਠਾ ਹੈ,ਅਤੇ ਸ਼ਰਾ ਉਮੈਦੀ ਧ੍ਰੋਹੀ ਅਰ ਕਪਟੀ ਹੈਗਾ ਹੈ, ਅਤੇ ਓਹਦਾ ਪੁਤ੍ਰ ਮਿਲਨਸਾਰੀ ਭਾਵੇਂ ਹਸਮੁਖ ਅਰ ਭਗਤ ਜਾਪਦਾ ਹੈ ਪਰ ਓਹ ਨਿਰਾ ਬਗਲਾ ਭਗਤ ਹੈ, ਅਤੇ ਓਹ ਤੇਰੀ ਸਹਾਇਤਾ ਨਹੀਂ ਕਰ ਸਕਦਾ ਮੇਰੀ ਗੱਲ ਸੱਚ ਮੰਨ ਲੈ, ਜੋ ਇਨਾਂ ਮੂਰਖਾਂ ਦਾ ਨਿਰਾ ਇਹੋ ਪਰੋਜਨ ਸੀ, ਜੋ ਓਹ ਮੇਰੇ ਦੱਸੇ ਹੋਏ ਰਾਹ ਤੋਂ ਮੌੜ ਦੇਣ,ਅਤੇ ਤੈਨੂੰ ਮੁਕਤਿ ਬੋਂ ਸੱਖਣਾਂ ਰਖੱਣ। ਉਪਰੰਦ ਮੰਗਲਸਮਾਚਾਰੀ ਗੁਰੂ ਨੈ ਆਪਣੀਆਂ ਗਲਾਂ ਨੂੰ ਪੱਕ ਸਾਬਤ ਕਰਨ ਲਈ ਉੱਚੀ ਅਵਾਜ ਨਾਲ ਅਕਾਸ ਨੂੰ ਹਾਕ ਮਾਰੀ ਅਤੇ