ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
479
ਉੱਤਰ ਦਿੱਤਾ, ਉਹ ਬਚਨ ਦੇ ਅਨੁਸਾਰ ਤਦ ਹੁੰਦੇ ਹਨ, ਜਦ ਅਸੀ ਆਪਣੇ ਹੱਕ ਵਿੱਚ ਓਹ ਵਿਚਾਰ ਕਰਦੇ ਹਾਂ, ਜੋ ਪਰਮੇਸਰ ਦੇ ਬਚਨ ਦੀਆ ਗੱਲਾਂ ਨਾਲ ਰੱਲਦੇ ਮਿੱਲਦੇ ਹਨ, ਅਰਥਾਤ ਪਾਪ ਰੂਪੀ ਮਨੁੱਖ ਦੇ ਹੱਕ ਵਿੱਚ ਪਰਮੇਸਰ ਦਾ ਬਚਨ ਐਉਂ ਆਖਦਾ ਹੈ, ਭਈ ਕੋਈ ਧਰਮੀ ਨਹੀਂ ਇੱਕ ਬੀ ਨਹੀਂ, ਭਲਾ ਕਰਨਵਾਲਾ ਕੋਈ ਨਹੀਂ, ਇੱਕ ਬੀ ਨਹੀਂ, (ਉਤਪਤ ਦੀ ਪੋਥੀ ੬ ਕਾਂਡ ੫ ਪੌੜੀ) ਅਰ (ਪਤ੍ਰੀ ਰੂਮੀਆਂ ਨੂੰ ੩ ਕਾਂਡ ੧੧—੧੨ ਪੌੜੀ) ਅਤੇ ਇਹ ਕਿ ਮਨੁੱਖ ਦਾ ਧਿਆਨ ਬਾਲਅਵਸਥਾ ਤੋਂ ਹੀ ਬੁਰਾ ਹੈ (ਉਤਪਤ ਦੀ ਪੋਥੀ ੮ ਕਾਂਡ ੨੧ ਪੌੜੀ) ਜਦੋਂ ਅਸੀ ਆਪਣੇ ਹੱਕ ਵਿੱਚ ਐਓਂ ਖਿਆਲ ਕਰਦੇ ਹਾਂ, ਤਾਂ ਸਾਡੇ ਖਿਆਲ ਚੰਗੇ ਹੁੰਦੇ ਹਨ,? ਕਿੰਉਂਜੋ ਓਹ ਪਰਮੇਸ਼ੁਰ ਦੇ ਬਚਨ ਅਨੁਸਾਰ ਹੁੰਦੇ ਹਨ? ਮੂਰਖ ਨੈ ਕਿਹਾ