ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/482

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

480

ਮੈਂ ਤਾਂ ਪਰਤੀਤ ਕਦੇ ਨਹੀਂ ਕਰਾਂਗਾ, ਭਈ ਮੇਰਾ ਮਨ ਇਹੋ ਜੇਹਾ ਬੁਰਾ ਹੈ, ਮਸੀਹੀ ਬੋਲਿਆ ਇਸੇ ਕਰਕੇ ਮੈਂ ਕਹਿੰਦਾ ਹਾਂ, ਭਈ ਤੁਸਾਂ ਆਪਣੇ ਹੱਕ ਵਿੱਚ ਕਦੇ ਬੀ ਕੋਈ ਚੰਗਾ ਵਿਚਾਰ ਨਹੀਂ ਕੀਤਾ, ਪਰ ਮੈਂ ਨੂੰ ਆਖਣ ਦੇਹ, ਭਈ ਜਿਹਾਕੁ ਪਰਮੇਸਰ ਦਾ ਬਚਨ ਸਾਡਿਆਂ ਮਨਾਂ ਨੂੰ ਦੋਸੀ ਠਹਿਰਾਉਂਦਾ ਹੈ, ਤਿਵੇਂ ਸਾਡੀਆਂ ਚਾਲਾਂ ਨੂੰ ਬੀ ਮਾੜੀਆਂ ਠਹਿਰਾਉਂਦਾ ਹੈ ਅਤੇ ਜਦੋਂ ਸਾਡੇ ਮਨ ਦੇ ਸੰਕਲਪ ਅਤੇ ਸਾਡੀਆਂ ਚਾਲਾਂ ਉਸ ਫੈਸਲੇ ਦੇ ਨਾਲ ਰਲਦੀਆਂ ਹਨ, ਤਾਂ ਉਹ ਦੋਵੇਂ ਦੇ ਦੋਵੇਂ ਚੰਗੇ ਹੁੰਦੇ ਹਨ, ਕਿੰਉਂ ਜੋ ਉਹ ਦੋਵੇਂ ਪਰਮੇਸਰ ਦੇ ਬਚਨ ਨਾਲ ਰਲਦੇ ਹਨ॥ ਮੂਰਖ ਨੈ ਕਿਹਾ ਤੁਹਾਡੀ ਗੱਲ ਮੇਰੀ ਸਮਝ ਵਿੱਚ ਨਹੀਂ ਆਉਂਦੀ, ਇਹ ਦਾ ਪਰੋਜਨ ਸਿਧਾ ਸਾਫ