ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/483

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

481

ਸਮਝਾਓ॥

ਮਸੀਹੀ ਨੈ ਆਖਿਆ ਭਈ ਪਰਮੇਸਰ ਦੇ ਬਚਨ ਵਿੱਚ ਲਿਖਿਆ ਹੈ ਜੋ ਮਨੁੱਖ ਦੇ ਮਾਰਗ ਟੇਢੇ ਰਾਹ ਹਨ, ਸਿੱਧੇ ਰਾਹ ਨਹੀਂ, ਸਭ ਮਨੁੱਖ ਭੁੱਲੇ ਹੋਏ ਹਨ, ਅਤੇ ਧਰਮ ਮਾਰਗ ਨੂੰ ਜਾਣਦੇ ਹੀ ਨਹੀ (੧੨੫ ਜਬੂਰ ੫ ਪੌੜੀ) ਅਰ (ਕਹਾਉਤਾਂ ਦੀ ਪੋਥੀ ੨ ਕਾਂਡ ੧੫ ਪੌੜੀ) ਅਤੇ (ਪਤ੍ਰੀ ਰੂਮੀਆਂ ਨੂੰ ੩ ਕਾਂਡ ੧੨ ਪੌੜੀ) ਜਦੋਂ ਕੋਈ ਮਨੁਖ ਆਪਣੀਆਂ ਚਾਲਾਂ ਦੀ ਬਾਬਤ ਇਸੇ ਤਰਾਂ ਵਿਚਾਰ ਕਰਦਾ ਹੈ, ਹਾਂ ਮੈਂ ਕਹਿੰਦਾ ਹਾਂ ਕਿ ਜਦੋਂ ਕੋਈ ਮਨੁੱਖ ਸੋਚ ਸਮਝ ਕੇ ਅਤੇ ਮਨ ਦੀ ਅਧੀਨਗੀ ਨਾਲ ਇਸੇ ਤਰਾਂ ਵਿਚਾਰ ਕਰਦਾ ਹੈ, ਤਾਂ ਉਹ ਆਪਣੀਆਂ ਚਾਲਾਂ ਦੀ ਬਾਬਤ ਚੰਗੇ ਖਿਆਲ ਰੱਖਦਾ ਹੈ। ਕਿੰਉਂ ਜੋ ਹੁਣ ਉਹ ਦੇ ਵਿਚਾਰ ਪਰਮੇਸਰ ਦੇ ਬਚਨ ਨਾਲ