ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
484
ਸਮਝਿਆ, ਭਈ ਮੈਂ ਇਤਨਾ ਵੀ ਨਹੀਂ ਸਮਝਦਾ, ਜੋ ਪਰਮੇਸਰ ਮੇਰੇ ਨਾਲੋਂ ਵਧੀਕ ਜਾਣਨ ਵਾਲਾ ਹੈ, ਅਤੇ ਭਾਵੇਂ ਮੈਂ ਅੱਤਿ ਵਡਾ ਧਰਮੀ ਬੀ ਹੋਣਾਂ, ਤਾਂ ਬੀ ਆਪਣੀਆਂ ਨੇਕੀਆਂ ਉੱਤੇ ਆਸਾ ਰੱਖ ਕੇ ਮੈਂ ਪਰਮੇਸਰ ਦੇ ਅੱਗੇ ਖਲੋ ਨਹੀ ਸੱਕਦਾ॥
ਮਸੀਹੀ ਬੋਲਿਆ ਫੇਰ ਇਸ ਗੱਲ ਦੇ ਲਈ ਤੁਹਾਡਾ ਕੀ ਖਿਆਲ ਹੈ?॥
ਉਸ ਆਖਿਆ ਭਈ ਮੈਂ ਇਹ ਖਿਆਲ ਕਰਦਾ ਹਾਂ, ਭਈ ਧਰਮੀ ਠਹਿਰਾਯਾ ਜਾਣ ਲਈ ਮੈਨੂੰ ਮਸੀਹ ਉੱਤੇ ਨਿਹਚਾ ਕਰਨਾ ਚਾਹੀਦਾ ਹੈ॥
ਮਸੀਹੀ ਨੈ ਉੱਤਰ ਦਿੱਤਾ, ਭਲਾ ਜਦੋਂ ਤੁਸੀ। ਇਹ ਕਹਿੰਦੇ ਹੋ, ਭਈ