ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
486
ਮਸੀਹ ਉੱਤੇ ਨਿਹਚਾ ਕਰਦਾ ਹਾਂ॥
ਮਸੀਹੀ ਨੈ ਪੁੱਛਿਆ ਫੇਰ ਇਹ ਦੱਸੋ ਭਈ ਤੁਸੀ ਕਿਸ ਬਿਧ ਨਿਹਚਾ ਕਰਦੇ ਹੋ , ਮੂਰਖ ਨੈ ਉੱਤਰ ਦਿੱਤਾ, ਭਈ ਮੈਂ ਇਸ ਗੱਲ ਉਤੇ ਨਿਹਚਾ ਕਰਦਾ ਹਾਂ, ਜੋ ਪ੍ਰਭੂ ਈਸਾ ਪਾਪੀਆਂ ਦੇ ਨਮਿੱਤ ਮੋਆ, ਅਤੇ ਮੈਂ ਪਰਮੇਸਰ ਦੇ ਦੁਕਾਮਾਂ ਨੂੰ ਜੋ ਮੰਨਿਆ, ਜੋ ਮੈਂ ਜਰੂਰ ਪਾਪ ਦੀ ਫਿਟਕਾਰ ਥੋਂ ਛੁੱਟ ਜਾਵਾਂਗਾ। ਜਦ ਉਹ ਆਪਣੀ ਕਿਰਪਾ ਨਾਲ ਮੇਰੀ ਆਗ੍ਯਾਕਾਰੀ ਨੂੰ ਪਰਵਾਨ ਕਰੇਗਾ, ਜਾਂ ਐਉਂ ਸਮਝ ਲਓ ਭਈ ਪ੍ਰਭੁ ਈਸਾ ਆਪਣੀਆਂ ਨੇਕੀਆ ਦੇ ਗੁਣ ਥੋਂ ਮੇਰੇ ਧਾਰਮਿਕ ਕੰਮਾਂ ਨੂੰ ਪਰਮੇਸਰ ਦੇ ਅੱਗੇ ਪਰਵਾਨ ਕਰਾਉਂਦਾ ਹੈ। ਅਤੇ ਇਸੇ ਕਰਕੇ ਮੈਂ ਅਵੱਸ ਧਰਮੀ ਠਹਿਰਾਯਾ ਜਾਵਾਂਗਾ॥