ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
488
ਹੁੰਦੇ ਹੋ ਅਤੇ ਇਸੇ ਲਈ ਤੁਹਾਡੀ ਨਿਚਾ ਧੋਖਾ ਦੇਣ ਵਾਲੀ ਹੈ ਅਤੇ ਉਹ ਜਰੂਰ ਕਿਆਮਤ ਦੇ ਵੇਲੇ ਤੁਹਾਨੂੰ ਸਰਬਸ਼ਕਤਿਮਾਨ ਪਰਮੇਸਰ ਦੇ ਕ੍ਰੋਧ ਹੇਠ ਦਬਾ ਦੇਵੇਗਾ ਕਿੰਉਂ ਜੋ ਸੱਚੀ ਨਿਹਚਾ ਮਨੁੱਖ ਦੇ ਆਤਮ ਨੂੰ ਨਾਮ ਦੀ ਦਸ਼ਾ ਥੋਂ ਅਜਿਹਾ ਸੁਚੇਤ ਕਰਦੀ ਹੈ, ਜੋ ਓਹ ਆਲ਼ੇ ਦੇ ਲਈ ਮਸੀਹ ਦੀ ਸੱਚਿਆਈ ਦੀ ਵੱਲ ਭੱਜਦਾ ਹੈ, ਅਰ ਉਹਦੀ ਸ਼ਰਨ ਵਿੱਚ ਜਾ ਰਹਿੰਦਾ ਹੈ। ਪ੍ਰਭੂ ਈਸਾ ਦੀਆਂ ਨੇਕੀਆਂ ਇਹੋ ਜੇਹੀਆਂ ਨਹੀ ਹਨ, ਭਈ ਉਨ੍ਹਾਂ ਦੀ ਰਾਹੀਂ ਤੁਹਾਡੇ ਧਰਮੀ ਠਹਿਰਾਏ ਜਾਣ ਲਈ ਤੁਹਾਡੀਆਂ ਕਰਨੀਆਂ ਪਰਮੇਸਰ ਨੂੰ ਪਰਵਾਨ ਹੁੰਦੀਆਂ ਹਨ, ਜੋ ਉਹ ਅਜਿਹੀਆਂ ਹਨ, ਜੋ ਉਹ ਵੀ ਆਪਣੀ ਆਗ੍ਯਾਕਾਰੀ ਤੁਹਾਡੀ ਅਣਆਗਿਯਾਕਾਰੀ ਦੇ ਵੱਟੇ ਪਰਮੇਸਰ ਨੂੰ ਪਰਵਾਨ ਹੁੰਦੀ ਹੈ, ਮੈਂ