ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/506

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

504

ਮੈ ਨੂੰ ਪਰਤੀਤ ਹੈ, ਜੋ ਉਸ ਵੇਲੇ ਉਹ ਨੈ ਪਾਪ ਨੂੰ ਅਤੇ ਉਹਦੇ ਫਲ ਨੂੰ ਚੰਗੀ ਤਰਾਂ ਪਛਾਣ ਲਿਆ ਹੋਵੇਗਾ॥

ਆਸਅਨੰਦ ਬੋਲਿਆ ਮਹਾਰਾਜ ਸੱਚ ਹੈ, ਉਹ ਮੇਰੇ ਘਰ ਨੂੰ ਜੇਹੜਾ ਉਸ ਦੇ ਘਰੋਂ ਡੇਢ ਕੁ ਕੋਹ ਦੀ ਵਾਟ ਸੀ, ਅਵੱਸਾਂ ਰੋਂਦਾ ਰੋਂਦਾ ਆਉਂਦਾ ਹੁੰਦਾ ਸੀ, ਅਤੇ ਉਸ ਉੱਤੇ ਮੈ ਨੂੰ ਵੱਡਾ ਤਰਸ ਆਯਾ, ਅਤੇ ਮੈਂ ਉਸ ਵੱਲੋਂ ਕੁੱਝ ਆਸ ਥੀ ਰਖਦਾ ਸਾਂ, ਪਰ ਇਸ ਗੱਲ ਨੂੰ ਹਰੇਕ ਵੇਖ ਸਕਦਾ ਹੈ, ਜੋ ਅਸਲ ਵਿੱਚ ਉਸ ਦਾ ਹਿਰਦਾ ਸੁੱਧ ਨਹੀਂ ਸੀ - ਹਾਇ ਹਾਇ ਉਸ ਵਿਚਾਰੇ ਉੱਤੇ ਪ੍ਰਭੂ ਦੀ ਇਹ ਗੱਲ ਠੀਕ ਲਗਦੀ ਹੈ, ਭਈ ਹਰ ਕੋਈ ਜੇਹੜਾ ਮੈਨੂ ਪ੍ਰਭੁ ਪ੍ਰਭੁ ਕਰਕੇ ਕਹਿੰਦਾ ਹੈ, ਸੁਰਗਵਾਸੀ ਨਹੀਂ ਹੋਵੇਗਾ॥(ਮਤੀ ਦਾ ਮੰਗਲ ਸਮਾਚਾਰ ੭ ਕਾਂਡ ੩੧ ਪੌੜੀ)