ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
507
ਸੱਚਾ ਠਹਿਰਦਾ ਹੈ ਅਰ ਕਹਾਉਤ ਠੀਕ ਆਉਂਦੀ ਹੈ ਭਾਈ ਕੁੱਤਾ ਆਪਣੀ ਫਰਦ ਵੱਲ ਫੇਰ ਮੁੜਿਆ (ਪਤਰਸ ਦੀ ਦੂਜੀ ਪੜੀ ੨ ਕਾਂਡ ੨੨ ਪੌੜੀ) ਇਸ ਤਰਾਂ ਓਹ ਨਿਰਾ ਨਰਕ ਦੇ ਡਰ ਦੇ ਸਬਬ ਸੁਰਗ ਨੂੰ ਲੋਚਦੇ ਹਨ ਪਰ ਜਿਉਂ ਜਿਉਂ ਨਰਕ ਦੇ ਦੰਡ ਦਾ ਡਰ ਘਟਦਾ ਜਾਂਦਾ ਹੈ। ਤਿੰਉਂ ਤਿੰਉਂ ਸੁਰਗ ਅਤੇ ਮੁਕਤਿ ਦੀ ਚਾਹਨਾ ਬੀ ਘਟਦੀ ਜਾਂਦੀ ਹੈ ਅਤੇ ਐਉਂ ਹੁੰਦਾ ਹੈ ਭਈ ਜਾਂ ਡਰ ਉਨ੍ਹਾਂ ਥੋਂ ਹਟ ਗਿਆ, ਤਾਂ ਸੁਰਗ ਅਤੇ ਪਰਮ ਅਨੰਦ ਦੀ ਚਾਹਨਾ ਬੀ ਮੂਲੋਂ ਜਾਂਦੀ ਰਹਿੰਦੀ ਹੈ। ਅਤੇ ਓਹ ਆਪਣੀ ਪਲੀਤੀ ਦੀ ਵੱਲ ਫੇਰ ਮੁੜ ਜਾਂਦੇ ਹਨ, ਦੂਜਾ ਕਾਰਨ ਇਹ ਹੈ ਭਈ ਓਹ ਲੋਕ ਲਾਜ ਦੇ ਵੱਸ ਵਿੱਚ ਫਸ ਜਾਂਦੇ ਹਨ, ਓਹ ਮਨੁੱਖਾਂ ਕੋਲੋਂ ਓਦਰਦੇ ਹਨ, ਸਿਆਣਿਆਂ ਨੈ ਆਖਿਆ ਹੈ। ਭਾਈ ਮਨੁੱਖ ਦਾ