ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/510

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

508

ਡਰ ਮਨੁੱਖ ਨੂੰ ਫਸਾਉਂਦਾ ਹੈ (ਕਹਾਉਤਾਂ ਦੀ ਪੋਥੀ ੨੯ ਕਾਂਡ ੨੫ ਪੌੜੀ) ਜਿੰਨਾਂ ਚਿਰ ਨਰਕ ਦੀ ਅੱਗ ਉਨ੍ਹਾਂ ਨੂੰ ਸੁਣਾਈ ਦਿੰਦੀ ਹੈ, ਓਨਾਂ ਚਿਰ ਤਾਂ ਓਹ ਸੁਰਗ ਨੂੰ ਬਹੁਤ ਲੋਚਦੇ ਹਨ, ਪਰ ਜਾਂ ਉਹਦਾ ਡਰ ਕੁਝ ਕੁ ਹਟ ਗਿਆ ਤਾਂ ਓਹ ਹੋਰ ਵਿਚਾਰ ਕਰਕੇ ਆਪਣੇ ਚਿਤ ਵਿੱਚ ਕਹਿਣ ਲੱਗਦੇ ਹਨ ਭਈ ਚਾਹੀਦਾ ਹੈ ਜੋ ਅਸੀਂ ਸੁਚੇਤ ਹੋ ਜਾਇਯੇ, ਨਹੀਂ ਤਾਂ ਸਾਡਾ ਵਡਾ ਘਾਟਾ ਹੋਵੇਗਾ, ਲੋਕ ਸਾਨੂੰ ਕਿਰਾਨੀ ਕਿਰਾਨੀ ਆਖ ਕੇ ਅਤੇ ਬੋਲੀਆਂ ਮਾਰ ਕੇ ਬੜਾ ਔਖਿਆਂ ਕਰਨਗੇ, ਅਤੇ ਐਉਂ ਓਹ ਧਰਮ ਦੀ ਵੱਲੋਂ ਆਪਣਾ ਧ੍ਯਾਨ ਹਟਾ ਕੇ ਫੇਰ ਸੰਸਾਰ ਦੇ ਮੋਹ ਵਿੱਚ ਫਸ ਜਾਂਦੇ ਹਨ॥ ਤੀਜਾ ਕਾਰਨ ਇਹ ਹੈ, ਭਈ ਓਹ ਧਰਮ ਥੋਂ ਸ਼ਰਮਾਉਂਦੇ ਹਨ, ਕਿੰਉਂ ਜੋ ਓਹ ਹੰਕਾਰੀ ਹਨ, ਇਸ ਲਈ ਓਹ