ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/512

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

510

ਦੂਰ ਜੋ ਕਰਦੇ ਹਨ, ਇਸ ਲਈ ਜਦੋਂ ਓਹ ਪਰਮੇਸਰ ਦੇ ਕ੍ਰੋਪ ਦੇ ਡਰ ਥੋਂ ਛੁਟਕਾਰਾ ਪਾਉਂਦੇ ਹਨ, ਤਦੋਂ ਹੀ ਓਹ ਵਡੇ ਅਨੰਦ ਹੋ ਕੇ ਆਪਣੇ ਮਨਾ ਨੂੰ ਕਠੋਰ ਕਰ ਲੈਂਦੇ ਹਨ, ਅਤੇ ਉਨਾਂ ਗੱਲਾਂ ਨੂੰ ਅੰਗੀਕਾਰ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਮਨ ਹੋਰ ਬੀ ਕਠੋਰ ਹੁੰਦੇ ਜਾਂਦੇ ਹਨ॥

ਮਸ਼ੀਹੀ ਨੈ ਕਿਹਾ ਭਈ ਤੁਸਾਂ ਤਾਂ ਸੱਚੀ ਗੱਲ ਆਖ ਛੱਡੀ ਹੈ, ਅਤੇ ਓਹ ਸਭ ਕੁਝ ਇਸੇ ਸਬੱਬੋਂ ਉਨ੍ਹਾਂ ਉੱਤੇ ਬੀਤ ਜਾਂਦਾ ਹੈ ਕਿ ਉਨ੍ਹਾਂ ਦੇ ਮਨ ਸੁੱਧ ਨਾ ਹੋਏ, ਅਤੇ ਇਸੇ ਲਈ ਓਹ ਉਸ ਅਪਰਾਧੀ ਵਰਗੇ ਹਨ, ਜੇਹੜਾ ਹਾਕਿਮ ਦੇ ਅੱਗੇ ਖਲੋਤਾ ਥਰ ਥਰ ਕੰਬਦਾ ਰਹਿੰਦਾ ਹੈ। ਮਹਾਰਾਜ ਮੈਂ ਭੁੱਲ ਗਿਆ, ਮੈਂ