ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/515

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

513

ਪੱਜ ਹੋਵੇ, ਇਹ ਦੇ ਮਗਰੋਂ ਉਹ ਲੁੱਚਿਆਂ ਲੁੰਡਿਆਂ ਅਰ ਬਦਮਸ਼ਾਂ ਦੀ ਸੰਗਤ ਵਿੱਚ ਜਾ ਰਲਦੇ, ਅਰ ਉਨ੍ਹਾਂ ਦੀ ਸੰਗਤ ਵਿੱਚ ਰਹਿਣ ਲੱਗਦੈ ਅਤੇ ਲੁਕ ਲੁਕ ਕੇ ਸ਼ਰਮ ਦੀਆਂ ਗੱਲਾਂ ਦੀ ਚਰਚਾ ਕਰਨ ਲੱਗਦੇ, ਅਤੇ ਜੇ ਕਿਸੇ ਆਜਿਹੇ ਮਨੁੱਖ ਵਿੱਚ, ਜੇਹੜਾ ਭਲਾਮਾਣਸ ਗਿਣੀਦਾ ਹੋਵੇ ਕੋਈ ਇਹੋ ਜੇਹੀ ਗੱਲ ਵੇਖਦੇ ਹਨ, ਤਾਂ ਵਡੇ ਅਨੰਦ ਹੁੰਦੇ ਹਨ, ਇਸ ਲਈ ਜੋ ਉਹ ਦੇ ਨਮੂਨੇ ਥੋਂ ਉਨਾਂ ਨੂੰ ਉਸ ਕੰਮ ਕਰਨ ਦੀ ਹੋਰ ਦਿਲੇਰੀ ਮਿਲੇ, ਇਹ ਦੇ ਪਿੱਛੋਂ ਉਹ ਖੁੱਲਮਖੁੱਲੇ ਨਿੱਕੇ ਨਿੱਕੇ ਪਾਪ ਕਰਨ ਲੱਗ ਪੈਂਦੇ ਹਨ, ਅਤੇ ਓੜਕ ਨੂੰ ਕਠਨ ਹੋ ਕੇ ਓਹ ਆਪ ਨੂੰ ਤੇਹਾ ਹੀ ਦਿਖਾਉਂਦੇ ਹਨ, ਜੇਹੇ ਹੁੰਦੇ ਹਨ, ਅਰਥਾਤ ਓਹ ਬੁਰਿਆਰ ਕਰਕੇ