ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
519
ਉਸ ਉੱਤੇ ਪੈਂਦੀ ਸੀ, ਮਸੀਹੀ ਉਸ ਦੇ ਪ੍ਰੇਮ ਨਾਲ ਬੀਮਾਰ ਹੋ ਗਿਆ, ਨਾਲੇ ਆਸਅਨੰਦ ਬੀ ਉਸੇ ਸੱਬਬੋਂ ਕੁੱਛ ਮਾਂਦਾ ਹੋ ਗਿਆ, ਇਸ ਕਰਕੇ ਓਹ ਦੋਵੇਂ ਇਥੇ ਕੁੱਛ ਚਿਰ ਤਾਈਂ ਲੰਮੇ ਪਏ ਰਹੇ, ਅਤੇ ਪੀੜ ਦੇ ਮਾਰੇ ਇਹ ਆਖ ਕੇ ਕੁਰਲਾਉਂਦੇ ਰਹੇ, ਭਈ ਜੇ ਤੁਸੀ ਮੇਰੇ ਪ੍ਰੀਤਮ ਵੇਖੋ, ਤਾਂ ਮੇਰਾ ਇਹ ਸੁਨੇਹਾ ਦੇਣਾ ਭਈ ਮੈਂ ਪ੍ਰੇਮ ਅਰਥਾਤ ਤੇਰੇ ਬਿਰਹ ਨਾਲ ਬੀਮਾਰ ਹਾਂ॥
ਦੋਹਰਾ
ਪ੍ਰੇਮ ਤੇਰੋ ਨੈ ਮਾਰ ਕੇ ਐਸਾ ਕੀਤਾ ਚਿੱਤ।
ਮੈਂ ਵਿੱਚ ਇਹ ਸੁੱਧ ਨਾ ਰਹੀ ਕੌਣ ਵੈਰੀ ਕੌਣ ਮਿੱਤ॥
ਪਰ ਕੁਛ ਚਿਰ ਪਿੱਛੋਂ ਉਨ੍ਹਾਂ ਨੂੰ ਸੁਬਿਰਤਾ ਰੋਯਾ, ਅਤੇ ਕੁੱਛ ਬਲ ਪਾ ਕੇ