ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
524
ਤੋੜੀ ਓਹ ਤਿੰਨਾਂ ਦੇ ਨਾਲ ਸਨ॥
ਫੇਰ ਮੈਂ ਇਹ ਬੀ ਡਿੱਠਾ ਜੋ ਦਰਵਾਜੇ ਥੋਂ ਉਥੇ ਇੱਕ ਦਰਿਆ ਹੈ, ਪਰ ਉਸ ਉੱਤੇ ਕੋਈ ਪੁਲ ਨਹੀਂ ਸੀ, ਅਤੇ ਪਾਣੀ ਬਹੁਤ ਡੂੰਘਾ ਹੈ, ਇਸ ਦਰਿਆ ਨੂੰ ਵੇਖ ਕੇ ਜਾਤ੍ਰੀ ਹੋਕੇ ਬੱਕੇ ਰਹਿ ਗਏ, ਪਰ ਉਨਾ ਦੇ ਨਾਲਦਿਆਂ ਨੈ ਆਖਿਆ ਭਈ ਤੁਸਾਂ ਦਰਿਆ ਦੇ ਵਿੱਚੋਂ ਦੀ ਲੰਘਣਾ ਹੈ, ਨਹੀਂ ਤਾਂ ਤੁਸੀ ਉਸ ਦਰਵਾਜੇ ਤੀਕ ਵਿਵੇਂ ਨਹੀਂ ਅੱਪੜੋਗੇ, ਤਾਂ ਜਾਤ੍ਰੀ ਪੁੱਛਣ ਲੱਗੇ - ਕਿ ਮਹਾਰਾਜ ਦਰਵਾਜੇ ਦਾ ਕੋਈ ਹੋਰ ਰਾਹ ਨਹੀਂ ਹੈ? ਉਨ੍ਹਾਂ ਉੱਤਰ ਦਿੱਤਾ, ਆਹੋ ਜੀ ਹੈ, ਪਰ ਸੰਸਾਰ ਦੇ ਮੁੱਢ ਥੋਂ ਲੈਕੇ ਹੁਣ ਤੀਕ ਦੋ ਜਣੇ ਅਰਥਾਤ ਹਨੂਕ ਅਤੇ ਇਲਿਆ ਦੇ ਬਿਨਾਂ ਹੋਰ ਕੋਈ ਉਸ ਰਾਹ ਨਹੀਂ ਲੰਘਿਆ, ਅਤੇ ਨਾ ਜਾਗਤ ਦੇ ਅੰਤ