ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/530

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

528

ਪਹਿਲਾਂ ਅਰ ਆਪਣੀ ਜਾਤ੍ਰਾ ਵਿੱਚ ਕੀਤੇ ਸਨ, ਵਡਾ ਜਿਚ ਹੋਯਾ, ਅਤੇ ਇਹ ਬੀ ਵੇਖਿਆ ਗਿਆ ਕਿ ਭੂਤਾਂ ਅਤੇ ਭ੍ਰਿਸ਼ਟ ਆਤਮਿਆਂ ਨੈ ਉਹ ਨੂੰ ਬਹੁਤ ਦੁਖਾਇਆ ਸੀ, ਕਿੰਉਂ ਜੋ ਓਹ ਆਪਣੀਆਂ ਗੱਲਾਂ ਵਿੱਚ ਕਦੀ ਕਦੀ ਜਣਾਉਂਦਾ ਸੀ, ਇਸ ਲਈ ਆਸ ਅਨੰਦ ਨੈ ਵਡੇ ਔਖਿਆਂ ਹੋ ਕੇ ਉਹ ਦਾ ਸਿਰ ਪਾਣੀ ਥੋਂ ਬਾਹਰ ਕੱਢਿਆ, ਪਰ ਤਾਂ ਬੀ ਓਹ ਕਿੰਨੀ ਵਾਰੀ ਥੱਲੇ ਨੂੰ ਡੁੱਬਦਾ ਅਤੇ ਫੇਰ ਅਦਮੋਯਾ ਜੇਹਾ ਹੋਕੇ ਉਪਰ ਆਉਂਦਾ ਜਾਂਦਾ ਸੀ, ਆਸ ਅਨੰਦ ਨੈ ਉਹ ਨੂੰ ਧੀਰਜ ਬੀ ਦਿੱਤਾ ਅਤੇ ਆਖਿਆ ਭਾਈ ਜੀ ਤਕੜੇ ਹੋ, ਮੈਂ ਨੂੰ ਓਹ ਦਰਵਾਜਾ ਸਾਹਮਣੇ ਖੁੱਲਾ ਪਿਆ ਦਿਸਦਾ ਹੈ ਅਤੇ ਨਾਲੇ ਲੋਕ ਸਾਡੇ ਮਿਲਣ ਨੂੰ ਪਾਰ ਖਲੋਤੇ ਹੋਏ ਹਨ, ਪਰ ਮਸੀਹੀ ਨੈ ਉਤਰ ਦਿੱਤਾ, ਇਹ ਤੁਸੀ ਹੀ ਹੋ