ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
532
ਹੁਣ ਪਾਰ ਦੇ ਕੰਢੇ ਉੱਤੇ ਉਨ੍ਹਾਂ ਨੈ ਦੋ ਚਿਰੰਜੀਵਾਂ ਨੂੰ ਭੜਕੀਲੇ ਬਸਤ੍ਰ ਪਹਿਨੀ ਖਲੋਤੇ ਵੇਖਿਆ, ਉਹ ਉਨ੍ਹਾਂ ਦੀ ਉਡੀਕ ਵਿੱਚ ਹੀ ਖਲੋਤੇ ਸਨ, ਸੋ ਜਾਂ ਇਹ ਦੋਵੇਂ ਜਾਤ੍ਰੀ ਪਾਣੀ ਵਿੱਚੋਂ ਨਿੱਕਲੇ ਤਾਂ ਚਿਰੰਜੀਵ ਉਨ੍ਹਾਂ ਨੂੰ ਸਲਾਮ ਆਖ ਕੇ ਕਹਿਣ ਲੱਗੇ ਭਈ ਅਸੀ ਤਾਂ ਸੇਵਾ ਕਰਨ ਵਾਲੇ ਆਤਮਾ ਹਾਂ, ਜੋ ਮੁਕਤਿ ਦੇ ਆਧਿਕਾਰੀਆਂ ਦੀ ਟਹਿਲ ਸੇਵਾ ਲਈ ਘੱਲੇ ਹੋਏ ਹਾਂ, ਇਸੇ ਤਰਾਂ ਓਹ ਨਾਲ ਨਾਲ ਸੁਰਗੀ ਨਗਰ ਦੇ ਦਰਵਜੇ ਵੱਲ ਤੁਰੇ ਗਏ
ਦੋਹਰਾ
ਹੁਣ ਉਸ ਉਤੱਮ ਨਗਰ ਦੀ ਸੁਣ ਲੈ ਕਥਾ ਅਪਾਰ।
ਜਿਸ ਦੇ ਕਾਰਨ ਧਰਮੀਆਂ ਝੱਲੇ ਦੁੱਖ ਹਜਾਰ॥੧॥