ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
541
ਇੱਥੋਂ ਤੋੜੀ ਭਈ ਉਨ੍ਹਾਂ ਨੂੰ ਜੇਹੜੇ, ਇਹ ਬਿਥਿਆ ਵੇਖ ਰਹੇ ਸਨ ਐਂਉਂ ਮਲੂਮ ਹੋਯਾ ਭਈ ਸਾਰੇ ਸੁਰਗ ਵਾਲੇ ਉਨ੍ਹਾਂ ਦੇ ਮਿਲਨ ਨੂੰ ਹਿਠਾਂਹ ਉਤਰ ਆਏ ਹਨ, ਐਂਉਂ ਓਹ ਸਭੇ ਉਤਾਂਹ ਨੂੰ ਚੱਲੋ ਅਤੇ ਚਲਦੇ ਚਲਦੇ ਤੁਰੀਆਂ ਵਜਾਉਣ ਵਾਲੇ ਤੁਰੀਆਂ ਵਜਾਉਂਦੇ ਜੈ ਜੈਕਾਰ ਪੁਕਾਰਦੇ ਅਤੇ ਵਧਾਇਯਾਂ ਦਿੰਦੇ ਮਸੀਹੀ ਅਤੇ ਉਹ ਦੇ ਭਰਾਉ ਉੱਤੇ ਇਹ ਪਰਗਟ ਕਰਦੇ ਸਨ, ਭਈ ਅਸੀ ਤੁਹਾਡੀ ਸੰਗਤ ਨਾਲ ਬਹੁਤ ਹੀ ਅਨੰਦ ਹਾਂ, ਅਤੇ ਵਡੀ ਖੁਸ਼ੀ ਨਾਲ ਤੁਹਾਡੇ ਮਿਲਨ ਨੂੰ ਨਿਕਲ ਆਏ ਹਾਂ, ਅਤੇ ਇਹ ਦੋਵੇਂ ਜਣੇ ਦੂਤਾਂ ਨੂੰ ਵੇਖ ਕੇ ਅਤੇ ਉਨ੍ਹਾਂ ਦੀ ਖੁਸ਼ੀ ਦੀ ਆਵਾਜ ਅਤੇ ਰਾਗ ਸੁਣ ਕੇ ਐਡੇ ਅਨੰਦ ਹੋਏ, ਜੋ ਸੁਰਗ ਵਿੱਚ ਆਪੜਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਐਉਂ ਜਾਪਦਾ ਸੀ, ਭਈ ਅਸੀ ਉਸ ਵਿੱਚ ਪਹੁੰਚੇ ਹੋਏ ਹਾਂ,