ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
542
ਹੁਣ ਨਗਰ ਉਨਾਂ ਨੂੰ ਅੱਛੀ ਤਰਾਂ ਨਾਲ ਦਿਸ ਪਿਆ ਅਤੇ ਉਨ੍ਹਾਂ ਨੂੰ ਇਹੋ ਜਾਪਦਾ ਸੀ, “ਭਈ ਸਾਡੇ ਆਉਣ ਦੀਆਂ ਵਧਾਇਯਾਂ ਅਰ ਖੁਸ਼ੀ ਦੇ ਨਗਰ ਵਿੱਚ ਘੰਟੇ ਵਜ ਰਹੇ ਹਨ, ਅਤੇ ਜਾਂ ਉਨਾਂ ਨੈ ਇਹ ਬੀ ਚੇਤੇ ਕੀਤਾ ਭਈ ਸੁਰਗਾਪੁਰੀ ਦੇ ਨਿਵਾਸੀਆਂ ਦੀ ਸੰਗਤ ਵਿੱਚ ਅਸੀ ਸਦਾ ਤੀਕ ਰਹਾਂਗੇ ਤਾਂ ਓਹ ਐਡੇ ਅਨੰਦੁ ਹੋਏ ਜਿਸ ਦਾ ਵਰਣਨ ਨਾ ਕੋਈ ਜੀਭ ਨਾਲ ਕਰ ਸਕੱਦਾ ਹੈ, ਨਾ ਬਾਣੀ ਨਾਲ ਨਾ ਕਲਮ ਨਾਲ। ਅਤੇ ਜਾਂ ਓਹ ਦਰਵਾਜੇ ਪੁਰ ਜਾ ਅੱਪੜੇ ਤਾਂ ਕੀ ਵੇਖਦੇ ਹਨ, ਜੋ ਦਰਵਾਜੇ ਦੇ ਉਪੱਰ ਸੋਨੇ ਦੇ ਪਤ੍ਰਿਆਂ ਉੱਤੇ ਇਹ ਲਿਖਿਆ ਹੋਇਆ ਸੀ, ਕਿ ਧੰਨ ਹਨ ਓਹ, ਜੇਹੜੇ ਉਸ ਦਿਆਂ ਹੁਕਮਾਂ ਉੱਤੇ ਚਲਦੇ ਹਨ, ਭਈ ਉਨ੍ਹਾਂ ਨੂੰ ਜੀਉਣ ਦੇ ਬ੍ਰਿਛ ਦੇ ਆਧਿਕਾਰ