ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
543
ਹੋਏ (ਪਰਕਾਸ਼ ਦੀ ਪੋਥੀ ੨੨ ਕਾਂਡ ੧੪ ਪੌੜੀ)
ਤਦ ਮੈਂ ਆਪਣੇ ਸੁਪਨੇ ਵਿੱਚ ਡਿੱਠਾ, ਜੋ ਉਨ੍ਹਾਂ ਦੋਹਾਂ ਚਿਰੰਜੀਵਾਂ ਨੈ ਉਨ੍ਹਾਂ ਨੂੰ ਆਖਿਆ ਭਈ ਦਰਵਾਜਾ ਖੜਕਾਓ, ਸ਼ੋ ਝਟ ਉਨ੍ਹਾਂ ਬੂਹਾ ਖੜਕਾਯਾ ਤਾਂ ਬਨੇਰੇ ਉੱਤੋਂ ਕਇਯਾਂ ਨੈ ਝਾਤ ਮਾਰੀ ਅਰਥਾਤ ਹਨੂਕ ਅਤੇ ਮੂਸਾ ਅਤੇ ਇਲਿਯਾ, ਜਿਨਾਂ ਨੂੰ ਇਹ ਖਬਰ ਮਿਲੀ ਸੀ, ਭਈ ਇਹ ਜਾਤ੍ਰੀ ਪਾਤਸ਼ਾਹ ਦੇ ਪ੍ਰੇਮ ਦੇ ਕਾਰਨ ਨਾਸਵੰਤ ਨਗਰ ਥੋਂ ਆਏ ਹੋਏ ਹਨ। ਤਦ ਦੋਹਾਂ ਜਾਤ੍ਰੀਆਂ ਨੈ ਉਹ ਸਨਦਾਂ ਜੇਹੜੀਆਂ ਰਾਹ ਦੇ ਪਹਿਲੇ ਸਿਰੇ ਤੋਂ ਹੀ ਉਨ੍ਹਾਂ ਨੂੰ ਮਿਲੀਆਂ ਸਨ, ਦੇ ਦਿੱਤੀਆਂ, ਅਤੇ ਉਹ ਪਾਤਸ਼ਾਹ ਨੂੰ ਵਿਖਾਇਯਾਂ ਗਈਯਾਂ ਸੋ ਉਨ੍ਹਾਂ ਨੂੰ ਪੜ੍ਹਕੇ ਪਾਤਸ਼ਾਹ ਨੈ ਪੁੱਛਿਆ ਭਈ ਇਹ ਦੋ ਜਣੇ