ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/546

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

544

ਕਿੱਥੇ ਹਨ, ਤਾਂ ਇਹ ਉਤਰ ਦਿੱਤਾ, ਕਿ ਮਹਾਰਾਜ ਬੂਹਿਓਂ ਬਾਹਰ ਖਲੋਤੇ ਹਨ, ਤਾਂ ਪਾਤਸ਼ਾਹ ਨੈ ਹੁਕਮ ਦਿੱਤਾ ਦਰਵਾਜਾ ਖੋਹਲ ਦਿਓ ਅਤੇ ਆਖਿਆ ਕਿ ਧਰਮੀ ਲੋਕ ਜੋ ਧਰਮ ਦੀ ਰੱਖ੍ਯਾ ਕਰਦੇ ਹਨ, ਅੰਦਰ ਚੱਲੇ ਆਉਣ (ਯਸਾਾਇਆ ਅਗੰਮਵਾਚਕ ਦੀ ਪੋਥੀ ੨੬ ਕਾਂਡ ੨ ਪੌੜੀ)

ਹੁਣ ਮੈਂ ਆਪਣੇ ਸੁਪਨੇ ਵਿੱਚ ਵੇਖਿਆ, ਭਈ ਇਹ ਦੋਵੇਂ ਜਣੇ ਦਰਵਾਜੇ ਦੇ ਅੰਦਰ ਗਏ, ਅਤੇ ਵੜਦਿਆਂ ਸਾਰ ਉਨਾਂ ਦਾ ਰੂਪ ਹੋਰ ਦਾ ਹੋਰ ਹੋ ਗਿਆ, ਅਤੇ ਓਹ ਅਜਿਹੇ ਬਸਤ੍ਰਾਂ ਨਾਲ ਸਜਾਏ ਗਏ, ਜੋ ਸੋਨੇ ਵਾਗੂੰ ਜਗਮਗ ਜਗਮਗ ਕਰਦੇ ਅਤੇ ਉਥੋਂ ਦੇ ਲੋਕ ਬੀਨਾਂ ਅਤੇ ਮੁਕਟ ਲੈ ਕੇ ਉਨਾਂ ਨੂੰ ਆ ਮਿੱਲੇ, ਅਤੇ ਉਨਾਂ ਨੂੰ ਦਿਤੇ, ਬੀਨਾਂ ਤਾਂ ਉਸਤਤ ਕਰਨ ਅਰ ਗਾਉਣ ਦੇ ਲਈ - ਅਰ ਮੁਕਟ ਉਨਾਂ