ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
545
ਦੀ, ਪਤ ਦੀ ਨਿਸ਼ਾਨੀ ਦੇ ਲਈ ਸੀ॥
ਤਾਂ ਮੈਂ ਆਪਣੇ ਸੁਪਨੇ ਵਿੱਚ ਸੁਣਿਆ, ਭਈ ਸਾਰਾ ਨਗਰ ਅਨੰਦ ਦੀ ਅਵਾਜ ਨਾਲ ਭਰ ਗਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਮਿਲੀ ਭਈ ਆਪਣੇ ਪ੍ਰਭੂ ਦੇ ਅਨੰਦ ਵਿੱਚ ਸਾਂਝੀ ਹੋਵੋ (ਮੱਤੀ ਦਾ ਮੰਗਲ ਸਮਾਚਾਰ ੨੫ ਕਾਂਡ ੨੩ ਪੌੜੀ) ਅਤੇ ਓਹ ਦੋ ਜਾਤ੍ਰੀ ਥੀ ਉੱਚੀ ਦੇਖੇ ਗਾਉਣ ਲੱਗੇ, ਭਈ ਉਹ ਦੇ ਲਈ ਜੇਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੇ ਲਈ ਬਰਕਤ ਅਤੇ ਆਦਰ ਅਤੇ ਤੇਜ ਅਤੇ ਸਮਰੱਥਾ ਸਦੀਪਕਾਲ ਤੋੜੀ ਹੋਵੇ (ਪਰਕਾਸ਼ ਦੀ ਪੋਥੀ ਪ ਕਾਂਡ ੧੩ ਪੌੜੀ) ਅਤੇ ਜਾ ਦਰਵਾਜਾ ਉਨਾਂ ਦੋਹਾਂ ਜਾਤ੍ਰੀਆਂ ਦੇ ਅੰਦਰ ਜਾਣ ਲਈ ਖੁਲ ਗਿਆ ਸੀ, ਤਾਂ ਮੈੰ ਅੰਦਰ ਦੀ ਵਲ ਝਾਤੀ ਮਾਰੀ, ਅਤੇ ਡਿੱਠਾ