ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/551

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

549

ਪਾਤਸ਼ਾਹ ਨੂੰ ਵਿਖਾਇਯੇ, ਇਹ ਸੁਣ ਕੇ ਉਹ ਆਪਣੇ ਖੀਸੇ ਵਿੱਚ ਹੱਥ ਪਾ ਕੇ ਸਨਦ ਨੂੰ ਭਾਲਣ ਲਗਾ, ਪਰ ਉਸ ਨੂੰ ਕੋਈ ਨਾ ਲੱਭੀ, ਤਾਂ ਉਨਾਂ ਆਖਿਆ ਤੇਰੇ ਕੋਲ ਹੈ ਨਹੀਂ, ਸੋ ਓਹ ਚੁੱਪ ਹੀ ਰਿਹਾ, ਅਗੋਂ ਉੱਤਰ ਕੋਈ ਨਾ ਦਿੱਤਾ, ਅਰ ਉਨਾਂ ਨੈ ਅੰਦਰ ਜਾ ਕੇ ਪਾਤਸ਼ਾਹ ਨੂੰ ਖ਼ਬਰ ਦਿੱਤੀ ਪਰ ਓਹ ਉਸ ਨੂੰ ਵੇਖਣ ਲਈ ਬਾਹਰ ਨਾ ਨਿਕਲੀਆ, ਸਗੋਂ ਦੋਹੁੰ ਚਿਰੰਜੀਵਾਂ ਨੂੰ ਜੇਹੜੇ ਮਸੀਹੀ ਅਤੇ ਆਸਅਨੰਦ ਨੂੰ ਨਗਰ ਵਿੱਚ ਲਿਆਏ ਸਨ, ਹੁਕਮ ਕੀਤਾ ਭਈ ਉਹ ਦੀਆਂ ਮੁਸ਼ਕਾਂ ਬਨ ਕੇ ਉਹ ਨੂੰ ਲੈ ਜਾਓ, ਸੋ ਉਨਾਂ ਨੈ ਉਹ ਨੂੰ ਫੜ ਲਿਆ ਅਤੇ ਪੌਣ ਉੱਤੇ ਉਡਾ ਕੇ ਉਸ ਬੂਹੇ ਨੂੰ ਜੇਹੜਾ ਮੈਂ ਪਹਾੜ ਵਿੱਚ ਡਿੱਠਾ ਸੀ, ਲਿਜਾ ਕੇ ਉਹ ਦੇ ਅੰਦਰ ਪਾ ਦਿੱਤਾ, ਤਾਂ ਮੈਂ ਵੇਖਿਆ, ਭਈ ਜਿਵੇਂ ਨਾਸ ਰੂਪੀ