ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/555

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

553

ਬਣਾਇਆ॥

ਫੇਰ ਇਹ ਬੀ ਜਾਣਿਆ ਗਿਆ, ਭਈ ਉਹ ਮੂਰਖ ਬੀ ਦਰਿਆ ਥੋਂ ਸੁਖਾਲਾ ਲੰਘ ਗਿਆ ਅਤੇ ਮੌਤ ਦਾ ਭੈ ਉਹ ਨੂੰ ਕੁਛ ਨਾ ਲੱਗਾ - ਪਰ ਆਪਣੇ ਹੀ ਆਸਰੇ ਥੋਂ ਸਹਿਜੇ ਹੀ ਮਰ ਗਿਆ, ਇਸ ਲਈ ਇਹੋ ਜੇਹਿਆਂ ਦੇ ਲਈ ਲਿਖਿਆ ਹੋਯਾ ਹੈ - ਭਾਈ ਇਨਾਂ ਦੀ ਮੌਤ ਵਿੱਚ ਬੰਧਨ ਅਤੇ ਖਟਕਾ ਨਹੀਂ ਹੈ, ਸੋ ਭਾਵੇਂ ਬੇ ਪਰਤੀਤੇ ਨਿਧੜਕ ਅਤੇ ਬੇਸੰਸਾ ਮਰਨ, ਪਰ ਮਰਨ ਦੇ ਪਿੱਛੋਂ ਜਾਂ ਪ੍ਰਭੁ ਆਖਦਾ ਹੈ ਭਈ, ਉਨ੍ਹਾਂ ਨੂੰ ਫੜ ਕੇ ਨਰਕ ਦੀ ਅੱਗ ਅਤੇ ਗੰਧਕ ਵਿੱਚ ਸੁੱਟ ਦਿਓ, ਜਿੱਥੇ ਸਦਾ ਤੀਕ ਰੋਣਾਂ, ਅਤੇ ਕਚੀਚੀਆਂ ਲੈਣੀਆਂ, ਅਤੇ ਦੰਦੀਆਂ ਵਿਲਕਣੀਆਂ ਹੋਣਗੀਆਂ - ਤਾਂ ਉਨਾਂ