ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
56
ਮਸੀਹੀ ਬੋਲਿਆ, ਆਹੇ ਜੀ ਹੱਠੀ ਅਤੇ ਭੋਲਾ ਦੋਵੇਂ ਜਣੇ ਮੇਰੇ ਗਲ ਪਏ ਸਨ, ਪਰ ਜਾਂ ਉਨਾਂ ਨੈ ਇਹ ਡਿੱਠਾ, ਜੋ ਇਹ ਸਾਡੇ ਕਹੇ ਨਹੀਂ ਮੁੜਦਾ, ਤੇ ਹਠੀ ਤਾਂ ਬੁਰੀਆਂ ਡਾਢੀਆਂ ਗਾਲੀਆਂ ਦਿੰਦਾ ਪਿੱਛਾਂਹ ਮੁੜ ਗਿਆ, ਅਤੇ ਭੋਲਾ ਥੋਹੜੀ ਵਾਟ ਤੀਕ ਮੇਰੇ ਨਾਲ ਨਾਲ ਚਲਾ ਆਯਾ॥
ਸੁੱਧਸੁਭਾਉ ਨੈ ਪੁਛਿਆ ਜੋ ਓਹ ਇਥੋਂ ਤੋੜੀ ਕਿੰਉਂ ਨਹੀਂ ਆਇਆ?
ਮਸੀਹੀ ਨੈ ਉੱਤਰ ਦਿੱਤਾ ਅਸੀਂ ਦੋਵੇਂ ਨਿਰਾਸ਼ ਖੁਭੱਣ ਤੀਕ ਤਾਂ ਰਲੇ ਚਲੇ ਆਏ ਪਰ ਜਾਂ ਉਥੇ ਅੱਪੜੇ ਤਾਂ ਅਸੀਂ ਦੋਵੇਂ ਅੱਚਣਚੇਤ ਉਸ ਵਿਚ ਜਾ ਪਏ, ਤਾਂ ਮੇਰੇ ਗੁਵਾਂਢੀ ਦਾ ਦਿਲ ਛੋਟਾ ਹੋ ਗਿਆ ਅਤੇ ਅੱਗੇ ਵੱਧਣ ਦਾ ਹਿਆਉ ਨਾ ਪਿਆ, ਅਤੇ ਜਾਂ ਓਹ ਖੁਭੱਣ ਵਿਚੋਂ ਨਿਕਲਿਆ ਤਾਂ ਪਿਛੇ ਮੁੜਨ ਲੱਗਿਆਂ ਉਸ ਨੈ ਆਖਿਆ ਲੈ ਭਾਈ ਉਸ ਸੋਹੁੰਣੇ ਰਾਜ਼ ਦਾ ਮੇਰਾ ਭਾਗ ਬੀ ਤੂੰ ਹੀ ਲਈਂ, ਮੈਂ ਆਪਣੇ ਘਰ ਜਾਂਦਾ ਹਾਂ ਸੋ ਓਹ ਹਠੀ ਦੇ ਮਗਰ ਆਪਣੇ ਰਾਹ ਗਿਆ, ਅਤੇ ਮੈਂ ਇਸ ਦਰਵਾਜੇ ਦੀ ਵੱਲ ਆਇਆ ਹਾਂ॥