ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

4

ਨਾਂ ਆਈ, ਸਗੋਂ ਹਾਹੁਕੇ ਭਰਦੇ ਅਤੇ ਰੋਂਦਿਆਂ ਪਿਟਦਿਆਂ ਉਸ ਨੈ ਰਾਤ ਕੱਟੀ.। ਜਾਂ ਦਿਨ ਚੜਿਆ, ਓਹਦੇ ਘਰ ਦੇ ਲੋਕ ਕੋਲ ਆਣਕੇ ਪੁਛਣ ਲੱਗੇ, ਕਿ ਅੱਜ ਤੁਹਾਡਾ ਕੀ ਹਾਲ ਹੈ, ਉਸ ਨੇ ਉਤੱਰ ਦਿੱਤਾ ਭਈ ਮੇਰਾ ਹਾਲ ਕੀ ਪੁਛਦੇ ਹੋ, ਅਗੇ ਨਾਲੋ ਭੀ ਭੈੜਾ ਹੈ, ਅਤੇ ਓਹ ਫੇਰ ਉਨਾਂ ਨਾਲ ਉਹੋ ਜੇਹੀਆਂ ਹੀ ਗੱਲਾਂ ਕਰਨ ਲੱਗਾ ਪਰ ਓਹ ਦੀਆਂ ਗੱਲਾਂ ਸੁਣ ਸੁਣ ਕੇ ਉਨਾਂ ਦੇ ਮਨ ਹੋਰ ਬੀ ਵਧੇਰੇ ਪੱਥਰ ਹੁੰਦੇ ਗਏ, ਫੇਰ ਉਨਾਂ ਨੈ ਵਿਚਾਰ ਕੀਤਾ ਭਈ ਜੇਕਰ ਅਸੀਂ ਇਹ ਦੇ ਨਾਲ ਬੁਰੀ ਤਰਾਂ ਪੇਸ਼ ਆਇਯੇ ਤਾਂ ਕੀ ਜਾਣਿਯੇ, ਇਸ ਦਾ ਰੋਗ ਹਟ ਜਾਏਗਾ, ਇਸ ਲਈ ਉਹ ਕਦੀ ਉਸ ਨਾਲ ਠੱਠਾ ਕਰਦੇ ਅਤੇ ਕਦੀ ਤਾੜਨਾਂ ਕਰਦੇ, ਅਤੇ ਕਦੀ ਉਸ ਬੋਂ ਮੂਲੋ ਵੇਸਲੇ ਹੋ ਰਹਿੰਦੇ ਸੇ।

ਇਨਾਂ ਗਲਾਂ ਬੋਂ ਉਪਰੰਦ ਓਹ ਇਕੱਲਵੰਜ਼ੇ ਜਾ ਬੈਠਾ, ਅਤੇ ਉਨਾਂ ਉਤੇ ਤਰਸ ਖਾਕੇ ਉਨਾਂ ਦੇ ਲਈ ਬੇਨਤੀ ਕਰਦਾ, ਅਤੇ ਆਪਣੇ ਹੀ ਮਾੜੇ ਹਾਲ ਉਤੇ ਹਾਇ ਹਾਇ ਕਰਦਾ ਰਹਿੰਦਾ