ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
58
ਮਸੀਹੀ ਬੋਲਿਆ ਆਹੋ ਜੀ ਮੈਂ ਇਥੋਂ ਤੋੜੀ ਮੰਨ ਲਿਆ ਸੀ, ਜੋ ਮੈਂ ਸਰਾ ਉਮੈਦੀ ਦੀ ਖੋਜ ਵਿੱਚ ਲਗ ਪਿਆ ਸੀ, ਪਰ ਜਾਂ ਏਹ ਡਿੱਠਾ ਭਈ ਓਹ ਪਹਾੜ, ਜੇਹੜਾ ਓਹਦੇ ਘਰਦੇ ਲਾਗੇ ਹੈਗਾ ਹੈ ਮੇਰੇ ਸਿਰ ਉੱਤੇ ਢਹਿ ਪੈਣਾਂ ਹੈ, ਤਾਂ ਮੈਂ ਬਦੋ ਬਦੀ ਅੱਗੇ ਜਾਣ ਤੋਂ ਰੁੱਝ ਗਿਆ ਸਾਂ॥
ਸੁਧਸੁਭਾਉ ਬੋਲਿਆ ਉਸ ਪਹਾੜ ਨੈ ਤਾਂ ਕੱਇਆਂ ਲੋਕਾਂ ਦਾ ਨਾਸ ਕੀਤਾ ਹੈ, ਅਤੇ ਹੋਰ ਬਥੇਰਿਆਂ ਦਾ ਕਰੇਗਾ, ਤੂੰ ਤਾਂ ਵਡੇ ਭਾਗਾਂ ਵਾਲਾ ਹੈਂ, ਜੋ ਉਸ ਥੋਂ ਬਚ ਗਿਆ, ਨਹੀਂ ਤਾਂ ਓਹ ਦੇ ਹੇਠਾਂ ਦੱਬ ਕੇ ਟੋਟੇ ਟੋਟੇ ਹੋ ਜਾਂਦਾ॥
ਮਸੀਹੀ ਬੋਲਿਆ ਕਿ ਇਸ ਵਿਚ ਕੀ ਸੰਦੇਹ ਹੈ, ਮੈਂ ਸੱਚ ਕਹਿੰਦਾ ਹਾਂ, ਭਈ ਜੇ ਮੇਰਾ ਗੁਰੂ ਮੈਨੂੰ ਉਸ ਵੇਲੇ ਨਾ ਮਿਲਦਾ, ਤਾਂ ਖਬਰ ਨਹੀਂ ਜੋ ਉਸ ਸੁਦਾਉਪੁਣੇ ਵਿੱਚ ਮੇਰਾ ਕੀ ਹਾਲ ਹੁੰਦਾ, ਇਹ ਤਾਂ ਪਰਮੇਸੁਰ ਦੀ ਪਰਮ ਦਯਾ ਹੈ ਜੋ ਗੁਰੂ ਮੇਰੇ ਕੋਲ ਫੇਰ ਆਣ ਪਹੁੰਚਾ, ਨਹੀਂ ਤਾਂ ਮੈਂ ਐਧਰ ਨੂੰ ਕਦ ਆਉਂਦਾ, ਪਰ ਹੁਣ ਤਾਂ ਮੈਂ ਆਯਾ ਹੈ, ਅਰ ਮੇਂ ਤਾਂ ਅਜਿਹਾ ਭੈੜਾ ਹਾਂ, ਜੋ ਮਹਾਰਾਜ ਦੇ ਸੰਗ