ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

59

ਗੱਲਾਂ ਕਰਨ ਦੇ ਯੋਗ ਨਹੀਂ, ਮੈਂ ਤਾਂ ਉਸ ਪਹਾੜ ਦੇ ਹੇਠ ਦੱਬ ਮਰਨ ਦੇ ਯੋਗ ਹਾਂ, ਮੇਰੇ ਉੱਤੇ ਕੇਡੀ ਦਯਾ ਹੋਈ, ਜੋ ਮੈਨੂੰ ਇਥੇ ਪ੍ਰਵੇਸ਼ ਕਰਨ ਦੀ ਆਗਿਆ ਹੈ॥

ਸੁਧਸੁਭਾਉ ਬੋਲਿਆ ਕਿ ਅਸੀਂ ਕਿਸੇ ਨੂੰ ਧੱਕਾ ਨਹੀਂ ਦਿੰਦੇ, ਭਾਵੇਂ ਇਥੇ ਆਉਣ ਤੋਂ ਪਹਿਲੇ ਉਨਾਂ ਨੈ ਕਿਸੇ ਤਰਾਂ ਦੇ ਕੰਮ ਕੀਤੇ ਹੋਣ, ਓਹ ਕਿਸੇ ਤਰਾਂ ਨਾਲ ਕੱਢਿ ਨਹੀਂ ਦਿੱਤੇ ਜਾਣਗੇ (ਯੁੱਹੰਨਾ ੬-੩੭) ਸੋ ਆਓ ਮੇਰੇ ਨਾਲ ਥੋਹੜੀ ਜੇਹੀ ਵਾਟ ਚੱਲੋ, ਅਤੇ ਮੈਂ ਉਸ ਰਾਹ ਦੀਆਂ ਗੱਲਾਂ, ਜਿਹਦੇ ਉਤੇ ਤੁਸੀਂ ਜਾਣਾ ਹੈ, ਦਸਾਂਗਾ ਅਗਾਹਾਂ ਧਿਆਨ ਕਰ, ਅਤੇ ਵੇਖ, ਇਹ ਜੇਹਿੜਾ ਭੀੜਾ ਰਾਹ ਤੂੰ ਵੇਖਦਾ ਹੈਂ, ਤੈਨੂੰ ਇਸੇ ਉਤੇ ਜਾਣਾ ਜੋਗ ਹੈ, ਇਹੋ ਰਾਹ ਵਡਕਿਆਂ ਅਤੇ ਪਿਕੰਬਰਾਂ ਅਤੇ ਮਸੀਹ ਅਰ ਉਸ ਦੇ ਰਸੂਲਾਂ ਨੈ ਠਹਿਰਾਯਾ ਹੈ, ਅਤੇ ਡਾੱਢਾ ਸਿੱਧਾ ਹੈ ਤੁਸਾਂ ਇਹਨੂੰ ਫੜ ਲੈਣਾਂ॥

ਮਸੀਹੀ ਨੈ ਪੁੱਛਿਆ ਮਹਾਰਾਜ ਮੈਂ ਇਕ ਗੱਲ ਪੁੱਛਦਾ ਹਾਂ, ਜੋ ਇਸ ਰਾਹ ਵਿਚ ਕੋਈ