ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

61

ਵਿਦਿਆ ਹੋਣ ਵੇਲੇ ਸੁਧਸੁਭਾਉ ਨੈ ਓਹ ਨੂੰ ਆਖਿਆ, ਇਥੋਂ ਥੋਹੜੀ ਵਾਟ ਤੋਂ ਭੇਤ ਖੋਹਲਨ ਵਾਲੇ ਦਾ ਘਰ ਆਵੇਗਾ, ਤੂੰ ਓਹ ਦਾ ਬੂਹਾ ਖੜਕਾਵਂੀਂ, ਤਾਂ ਓਹ ਤੈਨੂੰ ਵਡੀਆਂ ਸੋਹਣੀਆਂ ੨ ਗੱਲਾਂ ਦੱਸੇਗਾ॥

ਉਪਦੇਸ਼

ਉਤਲੀ ਵਾਰਤਾ ਤੋਂ ਪ੍ਰਗਟ ਹੁੰਦਾ ਹੈ, ਕਿ ਜਿਨ੍ਹਾਂ ਉਤੇ ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ ਸੋ ਓਹ ਪ੍ਰਭੁ ਈਸਾ ਦੇ ਕੋਲ ਆਉਂਦੇ ਹਨ, ਅਤੇ ਉਸ ਦੀ ਮੌਤ ਅਤੇ ਗੁਣਾਂ ਉੱਤੇ ਭਰੋਸਾ ਰੱਖ ਕੇ ਬੇਨਤੀ ਨਾਲ ਸੁਰਗ ਦੇ ਬੂਹੇ ਨੂੰ ਖੜਕਾਉਂਦੇ ਹਨ, ਅਤੇ ਉਨਾਂ ਦੀ ਬੇਨਤੀ ਪਰਵਾਨ ਹੁੰਦੀ ਹੈ ਅਤੇ ਉਹਨਾਂ ਲਈ ਬੂਹਾ ਖੁਲਦਾ ਹੈ, ਪਰ ਇਸ ਗੱਲ ਦੇ ਕਾਰਨ ਸ਼ੈਤਾਨ ਡਾਢਾ ਵੈਰ ਕਰਦਾ ਹੈ,ਅਤੇ ਪਰਤਾਵੇ ਦੇ ਤੀਰਾਂ ਨਾਲ ਉਨਾਂ ਨੂੰ ਮਾਰਦਾ ਹੈ, ਜੋ ਓਹ ਪਾਪ ਵਿਚ ਫੱਸ ਕੇ ਮਸੀਹ ਕੋਲ ਨਾ