ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

63

ਸੋਹੁੰਣੀਆਂ ਗੱਲਾਂ ਵਿਖਾਈਆਂ ਜਾਣਗੀਆਂ, ਜਿਨਾਂ ਤੋਂ ਤੈਨੂੰ ਵਡਾ ਲਾਭ ਹੋਊ, ਇਸ ਲਈ ਮੈਂ ਇਸ ਘਰ ਦੇ ਸੁਆਮੀ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ, ਤਦ ਉਸ ਮੱਨੁਖ ਨੈ ਘਰ ਵਾਲੇ ਨੂੰ ਸੱਦਿਆ, ਸੋ ਓਹ ਆਯਾ, ਅਰ ਮਸੀਹੀ ਤੋਂ ਪੁੱਛਣ ਲੱਗਾ ਭਾਈ ਤੂੰ ਕੌਣ ਹੈਂ, ਅਤੇ ਕਿਸ ਤਰਾਂ ਆਯਾ ਹੈਂ, ਮਸੀਹੀ ਨੈ ਉੱਤਰ ਦਿੱਤਾ ਮਹਾਰਾਜ ਮੈਂ ਨਾਲ ਦੇ ਨਗਰੋਂ ਆਯਾ ਹਾਂ, ਅਤੇ ਸੈਹੂਨ ਦੇ ਪਹਾੜ ਨੂੰ ਜਾਵਾਂਗਾ, ਅਤੇ ਇਕ ਪੁਰਖ ਨੈ, ਜੇਹੜਾ ਇਸ ਰਾਹ ਦੇ ਸਿਰੇ ਦੇ ਦਰਵਾਜੇ ਉੱਤੇ ਖਲੋਤਾ ਹੈ, ਮੈਨੂੰ ਆਖਿਆ ਬਾਬਾ ਤੂੰ ਭੇਤ ਖੋਲਨਵਾਲੇ ਦੇ ਕੋਲ ਜਾਹ ਤਾਂ ਓਹ ਤੈਨੂੰ ਚੰਗੀਆਂ ਚੰਗੀਆਂ ਗੱਲਾਂ ਦੱਸੇਗਾ, ਜੋ ਇਸ ਪੈਂਡੇ ਵਿਚ ਤੇਰੇ ਕੰਮ ਆਉਣ ਗੀਆਂ॥
ਤਦ ਭੇਤ ਖੋਲਨਵਾਲੇ ਨੈ ਆਖਿਆ, ਜੀ ਆਇਆਂ ਨੂੰ, ਅੰਦਰ ਲੰਘ ਆਓ, ਮੈਂ ਤੈਨੂੰ ਓਹ ਗੱਲਾ ਦਸਾਂਗਾ, ਜਿਨਾ ਥੋਂ ਤੈਨੂੰ ਲਾਭ ਹੋਵੇਗਾ, ਗੱਲ ਕਾਹਦੀ ਆਪਣੇ ਟਹਿਲੀਏ ਦੇ ਹੱਥੋਂ ਦੀਵਾ ਜਗਵਾਕੇ ਮਸੀਹੀ ਨੂੰ ਇਕੰਤ ਵਿਚ ਲੈ ਗਿਆ, ਅਰ ਆਪਣੇ ਨੌਕਰ ਨੂੰ ਆਖਿਆ ਬੂਹਾ ਖੋਹਲ ਦੇਹ,