ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

64

ਜਾਂ ਉਸ ਬੂਹਾ ਖੋਲਿਆ ਤਾਂ ਮਸੀਹੀ ਨੈ ਕੀ ਡਿੱਠਾ ਜੋ ਕੰਧ ਉੱਤੇ ਇੱਕ ਬਿਰਧ ਪੁਰਖ ਦੀ ਮੂਰਤ ਲਟਕੀ ਹੋਈ ਹੈ, ਉਸ ਦੀਆਂ ਅਖਾਂ ਤਾਂ ਅਕਾਸ ਦੀ ਵਲ ਲੱਗੀਆਂ ਹੋਈਆਂ ਹਨ, ਧਰਮਪੁਸਤਕ ਓਹਦੇ ਹੱਥ ਵਿਚ ਹੈ, ਅਤੇ ਸਚਿਆਈ ਦੀ ਸ਼ਰਾ ਉਹਦੇ ਹੋਠਾਂ ਵਿੱਚ ਹੈ, ਜਗਤ ਦੀ ਵੱਲ ਉਹ ਦੀ ਪਿੱਠ ਮੋੜੀ ਹੋਈ ਹੈ, ਕਿ ਮਾਨੋ ਸਭ ਲੋਕਾਂ ਦੇ ਤਰਲੇ ਕਰ ਰਿਹਾ ਹੈ, ਅਤੇ ਸੋਨੇ ਦਾ ਮੁਕਟ ਉਹਦੇ ਸਿਰ ਉੱਤੇ ਧਰਿਯਾ ਹੋਯਾ ਹੈ।
ਮਸੀਹੀ ਨੈ ਪੁੱਛਿਆ ਮਹਾਰਾਜ ਇਸ ਦਾ ਕੀ ਅਰਥ ਹੈ?
ਭੇਤ ਖੋਲਨਵਾਲਾ ਬੋਲਿਆ, ਜਿਸ ਮਨੁੱਖ ਦੀ ਇਹ ਮੂਰਤ ਹੈ, ਓਹ ਹਜ਼ਾਰਾਂ ਵਿਚੋਂ ਇਕੋ ਹੈ, ਉਸਦਾ ਇਹ ਬਚਨ ਹੈ, ਜਿਹਾ ਕੁ ਪੌਲੂਸ ਰਸੂਲ ਨੈ ਆਖਿਆ ਸੀ ਕਿ ਭਾਵੇਂ ਮਸੀਹ ਵਿਚ ਤੁਹਾਡੇ ਹਜਾਰਾਂ ਗੁਰੂ ਹੋਣ ਪਰ ਤੁਹਾਡੇ ਪਿਓ ਬਹੁਤ ਸਾਰੇ ਨਹੀਂ ਹਨ, ਕਿੰਉਂ ਜੋ ਮੰਗਲ ਸਮਾਚਾਰ ਦੇ ਵਸੀਲੇ ਨਾਲ ਮਸੀਹ ਯਿਸੂ ਵਿਚ ਪਿਓ ਮੈਂ ਹੀ ਹਾਂ। ਹੇ ਮੇਰੇ ਬਾਲਕੋ ਮੈਂਨੂੰ ਤੁਹਾਡੇ ਲਈ ਨਵੇਂ ਸਿਰੇ ਪੀੜਾਂ