ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

66

ਇਸ ਲਈ ਵਿਖਾਈ ਹੈ, ਜੋ ਤੂੰ ਜਾਣ ਲਵੇਂ, ਭਈ ਉਸ ਥਾਂ ਦੇ ਸੁਆਮੀ ਨੈ ਜਿਥੇ ਤੂੰ ਜਾਂਦਾ ਹੈ, ਨਿਰਾ ਇਸੇ ਜਣੇ ਨੂੰ, ਕਿ ਜਿਸ ਦੀ ਇਹ ਮੂਰਤ ਹੈ, ਵਸ ਦਿੱਤਾ ਹੈ, ਜੋ ਓਹ ਰਾਹ ਦੀਆਂ ਸਾਰੀਆਂ ਔਖਿਆਈਆਂ ਵਿਚ ਤੇਰਾ ਆਗੂ ਬਣੇ, ਇਸ ਲਈ ਜੋ ਕੁਛ ਮੈਂ ਤੈਨੂੰ ਵਿਖਾਯਾ ਹੈ, ਤੂੰ ਉਸ ਉਤੇ ਅੱਛੀ ਤਰਾਂ ਧਿਆਨ ਰੱਖੀਂ, ਅਤੇ ਚੇਤਾ ਕਰੀਂ, ਭਾਈ ਕਿਤੇ ਅਜਿਹਾ ਨਾ ਹੋਵੇ, ਜੋ ਰਾਹ ਵਿੱਚ ਕੋਈ ਅਜਿਹਾ ਮਨੁੱਖ ਟੱਕਰੇ ਜੋ ਧਰਮ ਦਾ ਬਹਾਨਾ ਕਰਕੇ ਤੈਨੂੰ ਮੌਤ ਦੇ ਰਾਹ ਵਿਚ ਜਾਵੇ॥
ਤਦ ਓਹ ਉਹਦਾ ਹਥ ਫੜਕੇ ਇੱਕ ਵਡੇ ਦਾਲਾਨ ਵਿਚ ਜੋ ਧੂੜ ਅਤੇ ਘੱਟੇ ਮਿੱਟੀ ਨਾਲ ਭਰਿਆ ਹੋਯਾ ਸੀ, ਲੈ ਗਿਆ, ਕਿਉਂ ਜੋ ਇਹ ਕਦੇ ਹੂੰਝਿਆ ਨਹੀਂ ਸੀ ਗਿਆ, ਥੋਹੜਾ ਚਿਰ ਵੇਖਣ ਦੇ ਪਿੱਛੋਂ ਭੇਤ ਖੋਲਣ ਵਾਲੇ ਨੈ ਕਿਸੇ ਨੂੰ ਸੱਦ ਕੇ ਝਾੜਨ ਦੀ ਆਗਿਆ ਦਿੱਤੀ, ਜਦ ਓਹ ਝਾੜਨ ਲੱਗ ਪਿਆ, ਤਾਂ ਐਨੀ ਧੂੜ ਉਡਣ ਲੱਗੀ, ਜੋ ਮਸੀਹੀ ਦਾ