ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

5

ਸੀ, ਫੇਰ ਓਹ ਕਦੀ ਕਦੀ ਰੜੇ ਵਿੱਚ ਇਧਰ ਉਧਰ ਇਕੱਲਾ ਡਾਵਾਂਡੋਲ ਪਿਆ ਫਿਰਦਾ, ਅਤੇ ਘੜੀ ਮੁੜੀ ਉਸ ਪੋਥੀ ਨੂੰ ਖੋਹਲ ਖੋਹਲ ਕੇ ਪੜਦਾ, ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ, ਇਸੇ ਤਰਾਂ ਕਈ ਦਿਹਾੜੇ ਬੀਤ ਗਏ॥

ਫੇਰ ਮੈਂ ਸੁਪਨੇ ਵਿਚ ਕੀ ਵੇਖਦਾ ਹਾਂ, ਜੋ ਉਹੋ ਜਣਾਂ ਆਪਣੇ ਅਗਲੇ ਢੰਗ ਰੜੇ ਮੈਦਾਨ ਵਿਚ ਖੜਾ ਉਹੋ ਪੋਥੀ ਪੜ ਰਿਹਾ ਸੀ, ਅਤੇ ਪੜਦਿਆਂ ਪੜਦਿਆਂ ਉਦਾਸ ਹੋਕੇ ਕੁਰਲਾਓਣ ਲਗਾ॥

ਦੋਹਰਾ

ਹਾਇ ਹਾਇ ਮੇਂ ਕੀ ਕਰਾਂ। ਮੇਰੇ ਵਿਚ ਨਹੀਂ ਗ੍ਯਾਨ।
ਐਬੀ ਬਿਧ ਮੈਂ ਕੀ ਕਰਾਂ। ਜਿਸ ਬਿਧ ਬਚਣ ਪ੍ਰਾਨ॥