ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
71
ਹੀ ਇਸ ਸੰਸਾਰ ਦੇ ਅੰਤ ਵਿੱਚ ਅਜੇਹੇ ਲੋਕਾਂ ਦਾ ਹਾਲ ਹੋਊ॥
ਤਦ ਮਸੀਹੀ ਬੋਲਿਆ ਹੁਣ ਮੈਂ ਵੇਂਖਦਾ ਹਾਂ ਕਿ ਸੰਤੋਖ ਬਹੁਤੀਆਂ ਗੱਲਾਂ ਵਿੱਚ ਸਿਆਣਾ ਹੈ, ਕਿੰਉਂ ਜੋ ਓਹ ਚੰਗੀਆਂ ਚੰਗੀਆਂ ਵਸਤਾਂ ਦੇ ਲਈ ਉਡੀਕ ਰਖਦਾ ਹੈ,ਸੋ ਜੋ ਜਾਂ ਲੋਭ ਦੇ ਕੋਲ ਪਾਟੀਆਂ ਲੀਰਾਂ ਖੂਣੇ ਹੋਰ ਕੁਛ ਨਾ ਹੋਵੇਗਾ, ਤਾਂ ਸੰਤੋਖ ਪਰਤਾਪ ਨੂੰ ਭੋਗੇਗਾ॥
ਭੇਤ ਖੋਲਣ ਵਾਲੇ ਨੈ ਆਖਿਆ, ਸਗੋਂ ਅਸੀਂ ਇਹ ਵੀ ਕਹਿ ਸਕਦੇ ਹਾਂ, ਜੋ ਪਰਲੋਕ ਦਾ ਪਰਤਾਪ ਕਦੀ ਘਟ ਨਾ ਜਾਏਗਾ, ਪਰ ਸੰਸਾਰ ਦੀਆਂ ਵਸਤਾਂ ਇੱਕ ਦਮ ਨਸਟ ਹੋ ਜਾਂਦੀਆਂ ਹਨ, ਇਸ ਲਈ ਜੋਗ ਨਹੀਂ ਸੀ, ਕਿ ਲੋਭ ਆਪਣੀਆਂ ਵਸਤਾਂ ਪਹਿਲੋਂ ਪਾਉਣ ਦੇ ਕਾਰਨ ਸੰਤੋਖ ਨਾਲ ਹਾਸੀ ਕਰੇ, ਕਿਉਂਜੋ ਸੰਤੋਖ ਅੰਤ ਨੂੰ ਆਪਣੀਆਂ ਚੰਗੀਆਂ ਵਸਤਾਂ ਲੱਭਣ ਦੇ ਸਬੱਬ ਫੇਰ ਲੋਭ ਉਤੇ ਹੱਸੇਗਾ, ਸੋ ਪਹਿਲੇ ਨੈ ਪਿਛਲੇ ਨੂੰ ਥਾਂ ਦੇ ਛੱਡਣਾਂ ਹੈ, ਇਸ ਲਈ ਜੋ ਪਿਛਲੇ ਦਾ ਦਾਓ ਆਉਣਵਾਲਾ ਹੈ, ਪਰੰਤੂ ਪਿਛਲੇ ਨੈ ਕਿਸੇ ਨੂੰ ਥਾਂ