ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

74

ਬੁਝਦੀ ਨਹੀਂ, ਸਗੋਂ ਹੋਰ ਈ ਭੜਕਦੀ ਜਾਂਦੀ ਹੈ॥॥
ਉਪਰੰਦ ਮਸੀਹੀ ਨੈ ਪੁਛਿਆ ਕਿ ਇਹ ਕੀ ਗੱਲ ਹੈ?॥
ਭੇਤ ਖੋਲਨ ਵਾਲੇ ਨੈ ਆਖਿਆ ਇਹ ਅੱਗ ਤਾਂ ਪਰਮੇਸੁਰ ਦੀ ਕਿਰਪਾ ਦਾ ਕੰਮ ਹੈ, ਜੋ ਮਨ ਨੂੰ ਪਰੇਰਦਾ ਹੈ, ਜੇਹੜਾ ਉਸ ਉੱਤੇ ਜਲ ਪਾਉਂਦਾ ਹੈ, ਓਹ ਸੰਤਾਨ ਹੈ, ਪਰ ਜਲ ਪਾਉਣ ਤੋਂ ਜੋ ਅੱਗ ਨਹੀਂ ਬੁਝਦੀ, ਸੋ ਇਸ ਕੰਧ ਦੇ ਪਰਲੇ ਪਾਸੇ ਜਾਹ, ਤਾਂ ਇਸ ਦਾ ਕਾਰਨ ਤੈਨੂੰ ਮਲੂਮ ਹੋ ਜਾਵੇਗਾ, ਸੋ ਮਸੀਹੀ ਨੈ ਕੰਧ ਦੇ ਪਰਲੇ ਪਾਸੇ ਜਾਕੇ ਵੇਖਿਆ, ਜੋ ਇਕ ਜਣਾ ਤ੍ਰੇਲ ਦੀ ਕੁੱਪੀ ਲਈ ਚੁਪ ਕਰੀਤੇ ਉਸ ਅੱਗ ਵਿਚ ਤੇਲ ਪਾ ਰਿਹਾ ਹੈ, ਇਸ ਕਾਰਨ ਅੱਗ ਸਦਾ ਬਲਦੀ ਰਹਿੰਦੀ ਹੈ। ਤਦ ਮਸੀਹੀ ਨੂੰ ਪੁੱਛਿਆ ਇਸ ਦਾ ਕੀ ਅਰਥ ਹੈ॥॥
ਭੇਤ ਖੋਲਨ ਵਾਲੇ ਨੈ ਉੱਤਰ ਦਿੱਤਾ ਤੇਲ ਪਾਉਣ ਵਾਲਾ ਪ੍ਰਭੁ ਯਿਸੂ ਮਸੀਹ ਹੈ, ਜੇਹੜਾ ਆਪਣੀ ਕਿਰਪਾ ਦੇ ਤੇਲ ਨਾਲ ਉਸ ਕੰਮ ਨੂੰ ਨਿੱਤੇ ਤੋਰੀ ਰਖਦਾ ਹੈ, ਜੇਹੜਾ ਪ੍ਰਤੀਤਵਾਨ