ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

76

ਆਰਿਆ ਹੈ? ਭੇਤ ਖੋਲਨ ਵਾਲੇ ਨੈ ਉਸ ਦਾ ਹਥ ਫੜ ਲਿਆ, ਅਰ ਉਸ ਨੂੰ ਮਹਲ ਦੇ ਬੂਹੇ ਦੀ ਵੱਲ ਲੈ ਗਿਆ, ਤਦ ਮਸੀਹੀ ਨੈ ਕੀ ਡਿੱਠਾ ਕਿ ਬੂਹੇ ਦੇ ਅੱਗੇ ਇਕ ਵੱਡੀ ਟੇਲੀ ਖੜੀ ਅੰਦਰ ਫੜਨਾ ਚਾਹੁੰਦੀ ਹੈ, ਪਰ ਕਿਸੇ ਦਾ ਹਿਯਾ ਨਹੀਂ ਪੈਂਦਾ, ਉਥੋਂ ਬੂਹੇ ਥੋਂ ਥੋਹੜੀ ਵਾਾਟ ਉੱਤੇ ਕੋਈ ਮਨੁੱਖ ਵੀ ਇਕ ਮੇਜ਼ ਦੇ ਬਰਾਬਰ ਬੈਠਾ ਸੀ ਅਤੇ ਉਹਦੇ ਅੱਗੇ ਇੱਕ ਕਿਤਾਬ ਅਤੇ ਕਲਮਦਾਨ ਰੱਖਿਆ ਹੋਯਾ ਸੀ ਕਿ ਜੇਹੜਾ ਅੰਦਰ ਜਾਵੇ, ਉਸ ਦਾ ਨਾਉਂ ਲਿਖ ਲਵੇ, ਉਸ ਨੈ ਇਹ ਵੀ ਵੇਖਿਆ ਜੋ ਬੂਹੇ ਦੀ ਚੌਕਸੀ ਲਈ ਕੋਈ ਮਨੁੱਖ ਸੰਜੋਆ ਪਹਿਨੇ ਅਤੇ ਸ਼ਸਤਰ ਫੜੀ ਖੜੇ ਸਨ,ਜੈ ਅੰਦਰ ਜਾਣ ਵਾਲਿਆਂ ਨੂੰ ਜਿੱਥੋਂ ਤੋੜੀ ਹੋ ਸਕੇ ਮਾਰਨ ਅਤੇ ਦੁਖ ਦੇਣ, ਇਹ ਹਾਲ ਵੇਖਕੇ ਮਸੀਹੀ ਹੱਕਾ ਬੱਕਾ ਰਹਿ ਗਿਆ, ਓੜਕ ਨੂੰ ਜਾਂ ਡਰਦੇ ਮਾਰੇ ਲੋਕ ਪਿਛਾਂਹ ਨੂੰ ਮੁੜਦੇ ਜਾਂਦੇ ਸਨ ਤਾਂ ਮਸੀਹੀ ਨੈ ਡਿੱਠਾ, ਜੋ ਇਕ ਵੱਡਾ ਸੂਰਮਾ ਮਨੁੱਖ ਉਸ ਮੁਨਸੀ ਦੇ ਕੋਲ ਜਾਕੇ ਆਖਣ ਲੱਗਾ