ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
77
ਕਿ ਮਹਾਰਾਜ ਮੇਰਾ ਨਾਉਂ ਲਿਖ ਲਓ, ਜਾਂ ਉਹ ਦਾ ਨਾਉਂ ਲਿਖਿਆ ਗਿਆ ਤਾਂ ਓਹ ਨੈ ਆਪਣੀ ਤਲਵਾਰ ਧੂਹੀ, ਅਤੇ ਟੋਪ ਆਪਣੇ ਸਿਰਪੁਰ ਧਾਰਿਆ ਅਰ ਬੂਹੇ ਦੀ ਫਲ ਭੱਜ ਕੇ ਸਸਤਰਧਾਰੀਆਂ ਉੱਤੇ ਹੱਲਾ ਕਰਕੇ ਜਾ ਪਿਆ, ਉਨਾਂ ਨੈ ਉਸ ਪਰ ਡਾਢੇ ਵਾਰ ਕੀਤੇ, ਪਰ ਨੈ ਓਹ ਵੱਡੇ ਸੂਰਮੱਤਣ ਨਾਲ ਤਲਵਾਰ ਬਚਾਉਂਦਾ ਗਿਆ, ਗੱਲ ਕਾਹਦੀ ਓਹ ਆਪ ਘਾਇਲ ਹੁੰਦਾ ਅਤੇ ਹੋਰਨਾਂ ਬਹੁਤਿਆਂ ਨੂੰ ਘਾਇਲ ਕਰਦਾ, ਉਨ੍ਹਾਂ ਸਭਨਾਂ ਦੇ ਵਿੱਚੋਂ ਦੀ ਲੰਘ ਗਿਆ, ਅਰ ਮਹਿਲ ਦੇ ਅੰਦਰ ਜਾ ਵੜਿਆ ਤਦ ਉਨਾਂ ਲੋਕਾਂ ਦੀ ਵਲੋਂ ਜੇਹੜੇ ਅੰਦਰ ਸਨ, ਅਤੇ ਉਸ ਛੱਤ ਦੇ ਉਤੇ ਫਿਰਦੇ ਸਨ, ਇਹ ਵੱਡੀ ਖੁਸ਼ੀ ਦਾ ਸ਼ਬਦ ਨਿਕਲਿਆ ਕਿ
ਅੰਦਰ ਆਓ ਅੰਦਰ ਆਓ,
ਅਤੇ ਸਦਾ ਦੇ ਤੇਜ ਨੂੰ ਪਾਓ,
ਜੇ ਓਹ ਅੰਦਰ ਗਿਆ, ਅਤੇ ਉਨਾਂ ਵਰਗਾ ਓਹ ਵੀ ਪਹਿਨਾਯਾ ਗਿਆ, ਇਹ ਵੇਖ