ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

78

ਕੇ ਮਸੀਹੀ ਮੁਸਕੜਾਯਾ, ਅਤੇ ਆਖਿਆ ਨਿਸੰਗ ਮੈਂ ਇਹਦਾ ਅਰਥ ਜਾਣਦਾ ਹਾਂ, ਹੁਣ ਮੈਂਨੂੰ ਇਥੋਂ ਜਾਣ ਦਿਓ ਭੇਤ ਖੋਲਨ ਵਾਲੇ ਨੈ ਆਖਿਆ ਨਹੀਂ, ਠਹਿਰ ਜਾਹ, ਜਿੰਨਾਂ ਚਿਰ ਮੈਂ ਤੈਨੂੰ ਰਤੀ ਹੋਰ ਕੁਛ ਨਾਂ ਵਿਖਾਵਾਂ, ਫੇਰ ਤੂੰ ਨਿਸੰਗ ਆਪਣੇ ਰਾਹ ਪੌ। ਤਦ ਉਸ ਨੈ ਫੇਰ ਓਹ ਦਾ ਹੱਥ ਫੜ ਲਿਆ ਅਤੇ ਉਸ ਨੂੰ ਇਕ ਅਨੇਰੀ ਕੋਠੜੀ ਵਿਚ ਲੈ ਗਿਆ ਜਿਥੇ ਉਸਨੂੰ ਇੱਕ ਮਨੁੱਖ ਲੋਹੇ ਦੇ ਪਿੰਜਰੇ ਵਿਚ ਬੜੀ ਉਦਾਸੀ ਅਤੇ ਚਿੰਤਾ ਨਾਲ ਬੈਠਾ ਹੋਯਾ ਦਿਸ ਪਿਆ, ਓਹ ਅਖੀਆਂ ਨੀਵੇਂ ਕੀਤੇ ਹੋਏ ਅਤੇ ਹੱਥ ਜੋੜੇ ਹੋਏ, ਐਡੇ, ਠੰਢੇ, ਸਾਹ ਭਰਦਾ ਸੀ ਕਿ ਮਾਨੋ ਜੋ ਓਹ ਆਪਣੇ ਦਿਲ ਨੂੰ ਭੰਨ ਸੁਟੇਗਾ। ਮਸੀਹੀ ਨੈ ਪੁਛਿਆ, ਇਹਦਾ ਕੀ ਪੁਰੋਜਨ ਹੈ? ਭੇਤ ਖੋਲਨ ਵਾਲੇ ਨੈ ਆਖਿਆ ਤੂੰ ਆਪ ਓਹਦੇ ਕੋਲੋਂ ਪੁੱਛ ਲੈ, ਮਸੀਹੀ ਨੈ ਉਸ ਮਨੁੱਖ ਨੂੰ ਆਖਿਆ ਤੂੰ ਕੌਣ ਹੈ, ਉਹ ਨੈ ਉਤਰ ਦਿੱਤਾ ਕਿ ਹੁਣ ਮੈਂ ਓਹ ਹਾਂ ਜੋ ਅੱਗੇ ਨਹੀਂ ਸਾਂ। ਮਸੀਹੀ ਬੋਲਿਆ ਕਿ ਅੱਗੇ ਤੂੰ ਕੌਣ ਸੀ, ਓਨ ਆਖਿਆ, ਅੱਗੇ ਮੈਂ