ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

79

ਆਪਣੀ ਅਤੇ ਹੋਰਨਾਂ ਦੀ ਦ੍ਰਿਸ਼ਟ ਵਿਚ ਵੜਾ ਧਰਮੀ ਜਾਂ (ਲੂਕਾ ੯-੧੩) ਅਤੇ ਸੁਰਗ ਵਿਚ ਪਹੁੰਚਣ ਦੀ ਵਡੀ ਆਸ ਰਖਦਾ ਸੀ, ਅਤੇ ਇਹ ਸਮਝਦਾ ਸੀ ਜੋ ਮੈਂ ਸੁਰਗ ਦੇ ਰਾਹ ਚ ਹਾਂ, ਅਤੇ ਇਹ ਵਿਚਾਰਕੇ ਬੜਾਾ ਪਰਸਿੰਨ ਹੁੰਦਾ ਸੀ। ਮਸੀਹੀ ਨੈ ਆਖਿਆ ਭੁਲਾ ਹੁਣ ਤੈਨੂੰ ਕੀ ਹੋਯਾ, ਓਹ ਲਿਆ ਜੋ ਹੁਣ ਮੈਂ ਵਡਾ ਨਿਰਾਸੀ ਹਾਂ, ਅਤੇ ਨਿਰਾਸ ਵਿੱਚ ਅਜੇਹਾ ਬੱਧਾ ਹੋਯਾ ਹਾਂ ਜਿਹਾਕੁ ਇਸ ਲੋਹੇ ਦੇ ਪਿੰਜਰੇ ਵਿਚ ਬੰਨਿਆ ਹਾਂ, ਮੈਂ ਇਸ ਥੋਂ ਨਹੀਂ ਨਿਕਲ ਸਕਦਾ ਹੈ, ਹਾਇ ਹੁਣ ਮੈਂ ਨਹੀਂ ਨਿਕਲ ਸਕਦਾ॥
ਮਸੀਹੀ ਬੋਲਿਆ ਭੁਲਾ ਦੱਸ ਤਾਂ ਸਈ, ਤੂੰ ਇਸ ਬੁਰੇ ਹਾਲ ਵਿਚ ਕਿਕੁਰ ਪੈ ਗਿਆ, ਓਨ ਉੱਤਰ ਦਿੱਤਾ, ਭਈ ਮੈਂ ਢਿੱਲਾ ਹੋ ਗਿਆ ਹਾਂ, ਅਤੇ ਭਗਤੀ ਥੋਂ ਲਾਹਮੇ ਹੋ ਕੇ ਕਾਮਨਾ ਦੀ ਡੋਰੀ ਨੂੰ ਢਿੱਲਾ ਕੀਤਾ, ਮੈਂ ਤਾਂ ਪਰਮੇਸੁਰ ਦੀ ਕਿਰਪਾ ਅਤੇ ਉਹ ਦੇ ਬਚਨ ਦਾ ਅਪਰਾਧੀ ਹੋਯਾ, ਮੈਂ ਪਵਿਤ੍ਰ ਆਤਮਾ ਨੂੰ ਦਿਲਗੀਰ ਕੀਤਾ, ਅਤੇ ਓਹ ਮੇਥੋਂ ਦੂਰ ਹੋ