ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
82
ਹਰੇਕ ਮੈਂਨੂੰ ਸਰਪ ਵਰਗਾ ਵੱਢਦਾ ਹੈ, ਅਤੇ ਕੀੜੇ ਵਾਂਗ ਚੁਭਦਾ ਹੈ । ਮਸੀਹੀ ਬਲਿਆ ਭਲਾ ਤੂੰ ਪਛਤਾਵਾ ਕਰਕੇ ਪਰਮੇਸ਼ੁਰ ਦੀ ਵੱਲ ਨਹੀਂ ਮੁੜ ਸਕਦਾ ਹੈ।
ਉਸ ਨੇ ਆਖਿਆ ਭਈ ਪਰਮੇਸ਼ੁਰ ਮੈਨੂੰ ਪਛਤਾਵਾ ਕਰਨ ਨਹੀਂ ਦਿੰਦਾ, ਉਹਦੇ ਬਚਨ ਤੋਂ ਮੈਂਨੂੰ ਪਰਤੀਤ ਕਰਨ ਦਾ ਕੁਛ ਹਿਮਾਓ ਨਹੀਂ ਹੁੰਦਾ- ਸਗੋਂ ਮੈਂਨੂੰ ਆਪ ਪਰਮੇਸ਼ੁਰ ਨੂੰ ਇਸ ਲੋਹੇ ਦੇ ਪਿੰਜਰੇ ਵਿਚ ਬੰਦ ਕੀਤਾ ਹੈ, ਅਤੇ ਸੰਸਾਰ ਦੇ ਸਾਰੇ ਲੋਕ ਜਿੰਨੇ ਹਨ, ਮੈਂਨੂੰ ਕੱਢ ਨਹੀਂ ਸਕਦੇ, ਅਤੇ ਮੈਂ ਉਸ ਸਦਾ ਦੇ ਦੁਖ ਵਿਚ ਪਿਆ ਹੋਇਆ ਕੀ ਸੁਖ ਪਾਵਾਂਗਾ।।,
ਤਾਂ ਭੇਤ ਖੋਲਣ ਵਾਲੇ ਮਸੀਹੀ ਨੂੰ ਆਖਿਆ ਕਿ ਇਸ ਪੁਰਖ ਦੇ ਕਲੇਸ ਨੂੰ ਚੇਤੇ ਰਖੋ, ਜੋ ਅੰਤਕਾਲ ਤੋੜੀ ਤੈਨੂੰ ਇਸ ਤੋਂ ਗਿਲਾਨ ਹੇਵੇ, ਮਸੀਹੀ ਨੇ ਆਖਿਆ ਭਲਾ ਇਹ ਤਾਂ ਵੱਡੇ ਭੈ ਦੀ ਗੱਲ ਹੈ, ਪਰਮੇਸ਼ਰ ਮੇਰੀ ਸਹਾਇਤਾ ਕਰੇ, ਜੋ ਮੈਂ ਚੌਕਸ ਅਤੇ ਜਮੀਰ ਅਤੇ ਬੇਨਤੀ ਕਰਾਂ ਕਿ ਮੈਂ ਉਨਾਂ ਪਾਪਾਂ ਤੋਂ ਪਰੇ ਭੱਜੇ ਜੇਨਾ ਕਰਕੇ ਇਸ ਮੱਨੁਖਤਾ ਦਾ ਨਾਸ਼