ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
84
ਦੀ ਵਡੀ ਅਵਾਜ ਸੁਣੀ, ਅਤੇ ਇਹ ਬੀ ਡਿੱਠਾ ਕਿ ਬਦਲਾਂ ਉੱਤੇ ਇੱਕ ਪੁਰਖ ਬੈਠਾ ਸੀ, ਅਤੇ ਉਹਦੇ ਦੁਆਲੇ ਚਿਰੰਜੀਵ ਲੋਕਾਂ ਵਿਚੋਂ ਹਜਾਰਾਂ ਹਾਜਰ ਸਨ, ਓਹ ਸਾਰੇ ਇਕ ਅੱਗ ਦੀ ਲਾਟ ਵਿਚ ਸਨ ਅਤੇ ਅਕਾਸ ਬੀ ਜਲ ਰਹੇ ਸਨ, ਤਦ ਮੈਂ ਇਕ ਸ਼ਬਦ ਇਹ ਆਖਦਾ ਸੁਣਿਆ ਕਿ ਉੱਠੋ ਹੈ ਮੁਰਦਿਓ ਨਿਆਇਂ ਵਿਚ ਹਾਜਰ ਹੋ ਜਾਓ, ਅਤੇ ਓਵੇਂ ਪੱਥਰ ਟੁਟ ਗਏ, ਅਤੇ ਕਬਰਾਂ ਖੁਲ ਗਈਆਂ ਅਤੇ ਸਾਰੇ ਮੁਰਦੇ ਨਿਕਲ ਆਏ, ਉਨਾਂ ਵਿਚੋਂ ਕੇਈ ਤਾਂ ਬਹੁਤ ਅਨੰਦ ਸਨ, ਅਤੇ ਉਤਾਹਾਂ ਵੇਖ ਰਹੇ ਸਨ, ਪਰ ਹੋਰ ਕਈ ਆਪਣੇ ਆਪ ਨੂੰ ਪਹਾੜਾਂ ਦੇ ਓਹਲੇ ਲੁਕਾਉਣਾਂ ਚਾਹੁੰਦੇ ਸਨ, ਉਪਰੰਦ ਮੈਂ ਵੇਖਿਆ, ਜੋ ਓਸ ਪੁਰਖ ਨੈ ਜੇਹੜਾ ਬਦਲ ਉੱਤੇ ਬਹਿੰਦਾ ਜੀ, ਪੋਥੀ ਖੋਹਲੀ,ਅਤੇ ਸਾਰੇ ਜਗਤ ਨੂੰ ਆਪਣੇ ਅੱਗੇ ਸਦਿਆ, ਪਰੰਤੁ ਉਹਦੇ ਸਾਹਮਣੇ ਐਡੀ ਅੱਗ ਬਲਦੀ ਸੀ, ਜੋ ਉਸ ਦੇ ਅਤੇ ਲੋਕਾਂ ਦੇ ਵਿਚਕਾਰ ਐਨੀ ਵਿਥ ਹੈਸੀ,ਕਿਜਿੰਨੀ ਕਚਹਿਰੀ ਵਿਖੇ ਹਾਕਮ ਅਤੇ ਕੈਦੀਆਂ ਦੇ ਵਿਚਾਲੇ ਹੁੰਦੀ ਹੈ, ਮੈਂ ਇਹ ਵੀ ਸੁਣਿਆ,