ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

86

ਥੋਂ ਤੈਨੂੰ ਐਡਾ ਭੈ ਕਿੰਉਂ ਆਯਾ? ਓਨ ਉੱਤਰ ਦਿੱਤਾ, ਭਾਈ ਮੈਂ ਵਿਚਾਰਿਆ, ਜੋ ਨਿਆਉਂ ਦਾ ਦਿਨ ਤਾਂ ਆਣ ਪੁੱਜਾ, ਅਤੇ ਮੈਂ ਉਹਦੇ ਲਈ ਅੱਜੇ ਤਿਆਰ ਨਹੀ ਹਾਂ - ਪਰ ਬਹੁਤਾ ਭੈ ਮੈਨੂੰ ਇਸ ਗੱਲੋਂ ਆਯਾ, ਜੋ ਦੂਤ ਬਹੁਤਿਆਂ ਨੂੰ ਇਕੱਠਾ ਕਰਕੇ ਉਤਾਂਹ ਚੜ੍ਹਾ ਲੈ ਗਿਆ, ਅਰ ਮੈਨੂੰ ਪਿਛਾਂਹ ਛੱਡ ਗਿਆ, ਅਤੇ ਜਿਥੇ ਮੈਂ ਖਲੋਤਾ ਸਾਂ ਨਰਕ ਦੇ ਅੰਧਕੂਪ ਨੈ ਬੀ ਆਪਣਾ ਮੂੰਹ ਉਥੇ ਹੀ ਅੱਡਿਆ, ਮੇਰੇ ਮਨ ਦੀ ਸਮਝ ਨੈ ਬੀ ਮੈਨੂੰ ਦੁਖ ਦਿੱਤਾ, ਅਰ ਮੈਂ ਸਮਝਿਆ ਜੋ ਹਾਕਮ ਦੀਆਂ ਅੱਖਾਂ ਬੀ ਕਰੋਧ ਨਾਲ ਭਰੀਆਂ ਹੋਇਆਂ ਮੇਰੇ ਉੱਤੇ ਲੱਗੀਆਂ ਹੋਇਆਂ ਹਨ। ਤਾਂ ਭੇਤ ਖੋਲਨ ਵਾਲੇ ਨੈ ਮਸੀਹੀ ਨੂੰ ਆਖਿਆ, ਭਲਾ ਇਨਾਂ ਗੱਲਾਂ ਦਾ ਅਰਥ ਤੈਨੂੰ ਆਉਂਦਾ ਹੈ, ਮਸੀਹੀ ਬੋਲਿਆ ਹਾਂ ਜੀ,ਅਤੇ ਇਨਾਂ ਤੋਂ ਮੈਂ ਬਹੁਤ ਡਰ ਗਿਆ ਹਾਂ। ਭੇਤ ਖੋਲਨ ਵਾਲੇ ਨੈ ਕਿਹਾ ਚੰਗਾ ਫੇਰ ਤੂੰ ਇਨਾਂ ਸਾਰੀਆਂ ਗਲਾਂ ਨੂੰ ਚੰਗੀ ਤਰਾ ਚੇਤੇ ਰੱਖ, ਜੋ ਓਹ ਤੈਨੂੰ ਸਿੱਧੇ ਰਾਹ ਵਿਚ ਤੋਰਨ ਅਰ ਸਹਾਇਤਾ ਦੇਣ। ਜਦ ਮਸੀਹੀ