ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

93

ਉਪਦੇਸ

ਉਤਰੀ ਭਾਰਤ ਤੋਂ ਇਹ ਪਰਗਟ ਹੁੰਦਾ ਹੈ, ਜੋ ਪਵਿਤ੍ਰ ਆਤਮਾ ਦੇ ਮਿਲਨ ਕਰਕੇ ਸੱਚੇ ਮਸੀਹੀ ਮਸੀਹ ਦੀ ਸਲੀਬ ਕੋਲ ਸਿੱਧੇ ਜਾਂਦੇ ਹਨ, ਅਤੇ ਪਰਤੀਤ ਦੀਆਂ ਅੱਖੀਆਂ ਨਾਲ ਪ੍ਰਭੁ ਯਿਸੂ ਦੀਆਂ ਸਭ ਵਾਰਤਾਂ ਵਲ ਤੁਰਦੇ ਹਨ ਅਤੇ ਉਹ ਦੇ ਅਚੰਭੇ ਦੇ ਘਰ ਨੂੰ ਅਤੇ ਪਾਪੀਆਂ ਦੇ ਨਮਿੱਤ ਅਵਤਾਰ ਲੈਣ ਨੂੰ ਅਤੇ ਉਨਾਂ ਲਈ ਦੁਖ ਸਹਿਣ ਨੂੰ ਅਤੇ ਉਨਾਂ ਦੇ ਪਾਪਾਂ ਦੇ ਸਬੱਬ ਕੱਢੇ ਜਾਣ ਨੂੰ ਧ੍ਯਾਨ ਕਰਕੇ ਸਿਮਰਦੇ ਰਹਿੰਦੇ ਹਨ ਅਤੇ ਉਸੇ ਦੇ ਉੱਤੇ ਨਿਹਚਾ ਕਰਨ ਤੋਂ ਪਾਪਾਂ ਦਾ ਭਾਰ ਲਹਿ ਜਾਂਦਾ ਹੈ, ਇਸ ਉੱਤੇ ਅਚੰਭਾ ਕਰਕੇ ਓਹ ਲੋਕ ਬਹੁਤ ਹੀ ਪਛਤਾਵਾ ਕਰਦੇ ਹਨ, ਅਤੇ ਪਰਮੇਸੁਰ ਪਿਤਾ ਪੁਤ੍ਰ ਪਵਿਤ੍ਰ ਆਤਮਾ ਦਾ ਧੰਨ ਮੰਨਦੇ ਰਹਿੰਦੇ ਹਨ, ਅਤੇ ਪਾਪ ਦੇ ਲੀੜੇ ਲਾਹੇ ਜਾਣ ਤੋਂ ਓਹ ਮਸੀਹੀ ਦੇ ਧਰਮ