ਪੰਨਾ:ਮਹਾਤਮਾ ਬੁੱਧ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਕ ਵੀ। ਬੁਧ ਨੇ ਖ਼ੁਦ ਇਕ ਅਜਿਹਾ ਜੱਗ ਦੇਖਿਆ ਜਿਸ ਵਿਚ ਗਊਆਂ ਕੁਰਬਾਨ ਹੋਈਆਂ।*

ਇਹੋ ਨਹੀਂ ਕਿ ਜਗ ਵਿਚ ਪਸ਼ੂ ਹੀ ਮਰਦੇ ਸਨ, ਹੋਰ ਵੀ ਕਈ ਨਿੰਦਨ-ਜੋਗ ਕੰਮ ਹੁੰਦੇ ਸਨ। ਮਨੁਖ ਤਕ ਦੀ ਵੀ ਬਲੀ ਦਿਤੀ ਜਾਂਦੀ ਸੀ।

ਨਿਸ਼ਚੇ ਹੀ ਇਸ ਸਭ ਦੀ ਉਪਜ ਅਜ ਦੀ ਨਹੀਂ, ਬਹੁਤ ਪੁਰਾਣੀ ਸੀ। ਕਹਿ ਸਕਦੇ ਹਾਂ ਆਦਿ ਕਾਲ ਦੀ ਸੀ, ਜਦੋਂ ਕਿ ਮਨੁਖ ਬਹੁਤ ਭੋਲਾ ਤੇ ਕਮਜ਼ੋਰ-ਦਿਲ ਹੁੰਦਾ ਸੀ। ਉਹ ਕੁਦਰਤ ਦੇ ਹਰ ਨਜ਼ਾਰੇ ਤੇ ਖੇਲ ਤੋਂ ਡਰਦਾ ਸੀ ਤੇ ਹਰ ਇਕ ਵਿਚ ਰੱਬੀ ਤਾਕਤ ਮਹਿਸੂਸ ਕਰਦਾ ਸੀ। ਉਸ ਦਾ ਖ਼ਿਆਲ ਸੀ, ਉਸ ਉਤੇ ਮੁਸੀਬਤਾਂ ਲਿਆਉਣ ਵਾਲੇ ਦੇਵਤੇ ਹਨ ਤੇ ਉਹ ਬੜੇ ਜ਼ਾਲਮ ਤੇ ਬੇ-ਰਹਿਮ ਹਨ, ਕ੍ਰੋਧੀ ਤੇ ਈਰਖੀ ਹਨ। ਉਹ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਭੇਟਾ ਦੇ ਕੇ ਖ਼ੁਸ਼ ਕਰਨ ਦੀ ਕੋਸ਼ਸ਼ ਕਰਦਾ ਸੀ।

ਅਜ ਦਾ ਵਾਧਾ ਇਹ ਸੀ ਕਿ ਇਹ ਚੀਜ਼ ਬਹੁਤ ਖ਼ਤਰਨਾਕ ਅਵਸਥਾ ਨੂੰ ਪਹੁੰਚੀ ਹੋਈ ਸੀ ਤੇ ਸਵਾਏ ਪਰੋਹਤਾਂ ਦੇ ਹਰ ਕੋਈ ਦੁਖੀ ਤੇ ਦਿਲਗੀਰ ਸੀ।

ਦੂਸਰੇ ਲਫ਼ਜ਼ਾਂ ਵਿਚ ਧਰਮ ਦੇ ਨਾਂ ਤੇ ਅਤਿਆਚਾਰ ਤੇ ਸ਼ੋਸ਼ਨ ਬੜੇ ਜ਼ੋਰਾਂ ਤੇ ਸੀ ਤੇ ਦੇਸ਼ ਦੀ ਦੌਲਤ ਬਹੁਤਿਆਂ ਦੇ ਹਥੋਂ ਨਿਕਲ ਕੇ ਥੋੜਿਆਂ ਦੇ ਹਥ ਜਾ ਰਹੀ ਸੀ ਤੇ ਦੇਸ਼ ਵਿਚ ਕੰਗਾਲੀ ਵਧ ਰਹੀ ਸੀ।


  • ਦੇਖੋ ਬੁੱਧ ਦੇ ਸਾਰੇ ਉਪਦੇਸ਼ਾਂ ਦੇ ਸੰਗ੍ਰਹਿ ਗ੍ਰੰਥ ਤ੍ਰਿਪਟਿਕ ਵਿਚ ਬ੍ਰਾਹਮਣ ਧਮੀਆਂ ਸੁੱਤ।
    ੧੦.