ਪੰਨਾ:ਮਹਾਤਮਾ ਬੁੱਧ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਬੁੱਧ ਦਾ ਜਨਮ -

ਈਸਵੀ ਸੰਨ ਤੋਂ ਕੋਈ ਛੇ ਸੌ ਸਾਲ ਪਹਿਲਾਂ ਕਪਲ ਵਸਤੂ ਵਿਚ ਸ਼ਾਕਯਵੰਸ਼ੀ ਰਾਜਾ ਸ਼ੁਧੋਦਨ ਰਾਜ ਕਰਦਾ ਸੀ। ਅਸਲ ਵਿਚ ਕਪਲ ਵਸਤੂ ਇਕ ਛੋਟਾ ਜਿਹਾ ਗਣ ਰਾਜ ਸੀ ਤੇ ਉਸ ਗਣ ਰਾਜ ਦੇ ਗਣ ਪਤੀ ਜਾਂ ਰਾਸ਼ਟਰ ਪਤੀ ਨੂੰ ਰਾਜਾ ਕਿਹਾ ਜਾਂਦਾ ਸੀ। ਇਹ ਮਿਆਦੀ ਰਾਜਾ ਹੁੰਦਾ ਸੀ ਤੇ ਪਿਛੋਂ ਰਾਜਾ ਨਹੀਂ ਕਹਾਉਂਦਾ ਸੀ।

ਰਾਜਾ ਸ਼ੁਧੋਦਨ ਦੀਆਂ ਦੋ ਰਾਣੀਆਂ ਸਨ ਤੇ ਉਹ ਦੋਵੇਂ ਸਕੀਆਂ ਭੈਣਾਂ ਸਨ। ਉਨ੍ਹਾਂ ਦਾ ਨਾਂ ਸੀ-ਮਹਾਂ ਮਾਇਆ ਤੇ ਮਹਾਂ ਪ੍ਰਜਾਵਤੀ। ਸੰਤਾਨ ਕੋਈ ਨਹੀਂ ਸੀ। ਰਾਜਾ ਬੜਾ ਦੁਖੀ ਰਹਿੰਦਾ ਸੀ। ਆਖ਼ਰ ਇਕ ਦਿਨ ਇਹ ਦੁਖ ਵੀ ਦੂਰ ਹੋਣ ਲੱਗਾ। ਮਹਾਂ ਮਾਇਆ ਨੂੰ ਗਰਭ ਠਹਿਰ ਗਿਆ। ਬੌਧ-ਗ੍ਰੰਥਾਂ ਵਿਚ ਇਸ ਬਾਰੇ ਇਕ ਬੜੀ ਅਜੀਬ ਗਲ ਦਸੀ ਜਾਂਦੀ ਹੈ। ਉਹ ਇਹ ਕਿ ਇਕ ਦਿਨ ਰਾਤੀਂ ਸੁਤੀ ਪਈ ਰਾਣੀ ਨੇ ਇਕ ਸੁਪਨਾ ਦੇਖਿਆ। ਕੀ ਦੇਖਦੀ ਹੈ ਕਿ ਆਕਾਸ਼ ’ਚੋਂ ਇਕ ਚਮਤਕਾਰ ਤਾਰਾ ਟੁਟਿਆ ਹੈ। ਦੇਖਦਿਆਂ ਦੇਖਦਿਆਂ ਉਹ ਡਾਢਾ ਸੁੰਦਰ ਤੇ ਸਫ਼ੈਦ ਹਾਥੀ ਬਣ ਗਿਆ ਤੇ ਰਾਣੀ ਦੇ ਢਿੱਡ ਵਿਚ ਵੜ ਗਿਆ। ਰਾਣੀ ਜਾਗ ਪਈ ਤੇ ਇਕ ਅਦਭੁਤ ਆਨੰਦ ਅਨੁਭਵ ਕਰਨ ਲਗੀ।

ਹੌਲੀ ਹੌਲੀ ਗਰਭ ਵਧਣਾ ਸ਼ੁਰੂ ਹੋਇਆ ਤੇ ਵਿਅੱਮ ਦੇ ਦਿਨ ਨੇੜੇ ਆ ਗਏ। ਇਹ ਦੇਖ ਕੇ ਰਾਣੀ ਨੇ ਪੇਕੇ ਚਲੇ ਜਾਣ ਦੀ ਖ਼ਾਹਿਸ਼ ਜ਼ਾਹਿਰ ਕੀਤੀ ਤਾਂ ਜੋ ਪਹਿਲਾ ਵਿਅੱਮ ਉਥੇ ਪਾਵੇ।

ਪੇਕੇ ਸਨ ‘ਦੇਵਦਾਹ’ ਵਿਚ। ਕਪਲ ਵਸਤੂ ਤੇ ਦੇਵਦਾਹ

੧੬.